ਕਿਸਾਨਾਂ ਦਾ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਬੋਲੇ ਕਿਸਾਨ ਆਗੂ ਸਰਵਨ ਪੰਧੇਰ; ਕਰਜ਼ਿਆਂ ਲਈ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਦੱਸਿਆ ਜ਼ਿੰਮੇਵਾਰ; ਕਿਸਾਨੀ ਕਰਜ਼ੇ ’ਤੇ ਲੀਕ ਮਾਰ ਕੇ ਐਮਐਸਪੀ ਸਮੇਤ ਮੰਗਾਂ ਮੰਨਣ ਦੀ ਕੀਤੀ ਮੰਗ

0
6

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਸਾਨਾਂ ਸਿਰ 1 ਲੱਖ ਕਰੋੜ ਦੇ ਕਰਜ਼ੇ ਬਾਰੇ ਆਈ ਰਿਪੋਰਟ ਨੂੰ ਲੈ ਕੇ ਆਪਣਾ ਪੱਖ ਰੱਖਿਆ ਐ। ਕਿਸਾਨ ਆਗੂ ਨੇ ਸਵਾਮੀ ਨਾਥਨ ਰਿਪੋਰਟ ਤੇ ਖੇਤੀ ਮਾਹਰ ਦਵਿੰਦਰ ਸ਼ਰਮਾ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਕਿਸਾਨੀ ਦੇ ਖਰਚਿਆਂ ਦੇ ਮੁਕਾਬਲੇ ਫਸਲਾਂ ਦੇ ਭਾਅ ਕਈ ਗੁਣਾਂ ਘੱਟ ਹਨ, ਜਿਸ ਦੇ ਚਲਦਿਆਂ ਕਿਸਾਨਾਂ ਸਿਰ ਕਰਜਾ ਚੜਿਆ ਐ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਰੀ ਕ੍ਰਾਂਤੀ ਮਾਡਲ ਜ਼ਰੀਏ ਅਜਿਹੇ ਮੱਕੜ ਜਾਲ ਵਿਚ ਫਸਾਇਆ ਗਿਆ ਐ ਕਿ ਕਿਸਾਨਾਂ ਦੀ ਹਾਲਤ ਦਿਨੋ ਦਿਨ ਮਾੜੀ ਹੁੰਦੀ ਗਈ ਐ ਜਦਕਿ ਖੇਤੀ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਅਰਬਾਂ-ਖਰਬਾਂ ਦਾ ਮੁਨਾਫਾ ਕਮਾ ਚੁੱਕੀਆਂ ਨੇ। ਉਨ੍ਹਾਂ ਕਿਹਾ ਕਿ ਕਿਸਾਨਾਂ ਸਿਰ ਚੜ੍ਹੇ ਕਰਜੇ ਲਈ ਸਰਕਾਰਾਂ ਦੀਆਂ ਨੀਤੀਆਂ ਜ਼ਿੰਮੇਵਾਰ ਨੇ, ਇਸ ਲਈ ਸਰਕਾਰਾਂ ਨੂੰ ਕੇਵਲ ਰਿਪੋਰਟਾਂ ਨਸ਼ਰ ਕਰ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਬਲਕਿ ਕਿਸਾਨਾਂ ਨੂੰ ਕਰਜੇ ਵਿਚੋਂ ਕੱਢਣ ਲਈ ਐਮਐਸਪੀ ਸਮੇਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਨੇ।

LEAVE A REPLY

Please enter your comment!
Please enter your name here