ਪੰਜਾਬ ਮਜੀਠੀਆ ਮਾਮਲੇ ਦੀ ਸੁਣਵਾਈ ਮੀਡੀਆ ਦੀ ਹਾਜ਼ਰੀ ’ਚ ਕਰਨ ਦੀ ਮੰਗ; ਮਜੀਠੀਆ ਦੇ ਵਕੀਲਾਂ ਨੇ ਮੋਹਾਲੀ ਅਦਾਲਤ ’ਚ ਦਿੱਤੀ ਅਰਜ਼ੀ By admin - July 29, 2025 0 5 Facebook Twitter Pinterest WhatsApp ਨਾਭਾ ਜੇਲ੍ਹ ਅੰਦਰ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਆਪਣੇ ਕੇਸ ਦੀ ਸੁਣਵਾਈ ਮੀਡੀਆ ਦੀ ਹਾਜ਼ਰੀ ਵਿਚ ਕਰਨ ਲਈ ਅਦਾਲਤ ਤਕ ਪਹੁੰਚ ਕੀਤੀ ਐ। ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਮੋਹਾਲੀ ਅਦਾਲਤ ਵਿਚ ਅਰਜ਼ੀ ਦੇ ਕੇ ਇਹ ਮੰਗ ਰੱਖੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਕਿਹਾ ਕਿ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਇਹ ਐਨਡੀਪੀਐਸ ਕੇਸ ਨਹੀਂ ਐ ਅਤੇ ਕੋਈ ਸਬੂਤ ਵੀ ਸਾਹਮਣੇ ਨਹੀਂ ਆਇਆ ਜਦਕਿ ਇਕ ਧਿਰ ਵੱਲੋਂ ਕੇਸ ਬਾਰੇ ਝੂਠ ਫੈਲਾਇਆ ਜਾ ਰਿਹਾ ਐ, ਇਸ ਲਈ ਸਾਡੀ ਮੰਗ ਐ ਕਿ ਇਸ ਮਾਮਲੇ ਦੀ ਸੁਣਵਾਈ ਮੀਡੀਆ ਦੀ ਹਾਜ਼ਰੀ ਵਿਚ ਹੋਣੀ ਚਾਹੀਦੀ ਐ ਤਾਂ ਜੋ ਕੇਸ ਦੇ ਅਸਲ ਤੱਥਾਂ ਬਾਰੇ ਸਾਰੇ ਲੋਕਾਂ ਤਕ ਜਾਣਕਾਰੀ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨੂੰ ਸਿਰਫ ਇਸ ਲਈ ਨਿਸ਼ਾਨਾ ਬਣਾਇਆ ਗਿਆ ਐ ਕਿ ਉਹ ਸਰਕਾਰ ਤੋਂ ਸਵਾਲ ਪੁੱਛਦਾ ਸੀ ਅਤੇ ਮੁੱਛਾਂ ਨੂੰ ਵੱਟ ਦਿੰਦਾ ਸੀ। ਇਸ ਲਈ ਕੇਸ ਦੀ ਅਸਲ ਸੱਚਾਈ ਜਨਤਾ ਤਕ ਪਹੁੰਚਦੀ ਕਰਨ ਲਈ ਕੇਸ ਦੀ ਸੁਣਵਾਈ ਮੀਡੀਆ ਸਾਮ੍ਹਣੇ ਹੋਣੀ ਚਾਹੀਦੀ ਐ।