ਰੋਡਵੇਜ਼ ਠੇਕਾ ਮੁਲਾਜ਼ਮਾਂ ਦੀ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ; ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਠੇਕਾ ਰੱਦ ਕਰਨ ਦੀ ਰੱਖੀ ਮੰਗ; ਭਲਕੇ ਹੋਵੇਗੀ ਮੁੜ ਮੀਟਿੰਗ, ਸੋਮਵਾਰ ਤੋਂ ਚੱਕਾ ਜਾਮ ਦੀ ਚਿਤਾਵਨੀ

0
5

ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੀ ਅੱਜ ਚੰਡੀਗੜ੍ਹ ਵਿਖੇ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਸਮਾਪਤ ਹੋ ਗਈ ਐ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਲਾਜਮ ਆਗੂਆਂ ਨੇ ਕਿਹਾ ਕਿ ਸਰਕਾਰ ਪਹਿਲਾਂ ਵਾਂਗ ਹੀ ਹੜਤਾਲ ਰੋਕਣ ਲਈ ਵਿਚ-ਵਿਚਾਲੇ ਦਾ ਰਸਤਾ ਅਖਤਿਆਰ ਕਰ ਰਹੀ ਐ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਭਲਕੇ ਮੁੜ ਮੀਟਿੰਗ ਕਰਨ ਦੀ ਗੱਲ ਕਹੀ ਐ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਸਾਰੀਆਂ ਮੰਗਾਂ ਤੇ ਤੌਖਲੇ ਅਧਿਕਾਰੀਆਂ ਅੱਗੇ ਰੱਖ ਦਿੱਤੇ ਨੇ ਅਤੇ ਜੇਕਰ ਸਰਕਾਰ ਨੇ ਛੇਤੀ ਹੱਲ ਕੋਈ ਹੱਲ ਨਾ ਕੱਢਿਆ ਤਾਂ ਅਗਲੇ ਸੋਮਵਾਰ ਤੋਂ ਬੱਸਾਂ ਦਾ ਚੱਕਾ ਜਾਮ ਕਰ
ਜਾਣਕਾਰੀ ਅਨੁਸਾਰ ਪੀਆਰਟੀਸੀ ਕਰਮਚਾਰੀਆਂ ਅਤੇ ਸੈਕਰੇਟਰੀ ਟਰਾਂਸਪੋਰਟ ਵਰੁਣ ਰੂਜ਼ਮ ਦਰਮਿਆਨ ਹੋਈ ਮੀਟਿੰਗ ਦੌਰਾਨ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ, ਜਦਕਿ ਕਰਮਚਾਰੀਆਂ ਵੱਲੋਂ ਸਰਕਾਰ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।
ਹੁਣ ਪੀਆਰਟੀਸੀ ਦੀ ਅਗਲੀ ਮੀਟਿੰਗ ਭਲਕੇ ਐਮ.ਡੀ. ਪੀਆਰਟੀਸੀ ਅਤੇ ਐਮ.ਡੀ. ਪਨਬੱਸ ਨਾਲ ਹੋਣੀ ਨਿਸਚਿਤ ਕੀਤੀ ਗਈ ਹੈ, ਜਿਸ ਵਿੱਚ ਖਾਸ ਤੌਰ ‘ਤੇ ਕਿਲੋਮੀਟਰ ਸਕੀਮ ਨੂੰ ਰੱਦ ਕਰਨ ਸਬੰਧੀ ਗੱਲਬਾਤ ਹੋਏਗੀ। ਕਰਮਚਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਜੇ ਇਸ ਹਫ਼ਤੇ ਵਿਚ ਕੋਈ ਢੁਕਵਾਂ ਹੱਲ ਨਹੀਂ ਨਿਕਲਦਾ ਤਾਂ ਅਗਲੇ ਸੋਮਵਾਰ ਤੋਂ ਸੂਬਾ ਪੱਧਰ ‘ਤੇ ਹੜਤਾਲ ਕੀਤੀ ਜਾਵੇਗੀ।

LEAVE A REPLY

Please enter your comment!
Please enter your name here