ਪੰਜਾਬ ਫਿਰੋਜ਼ਪੁਰ ਅਦਾਲਤ ਨੇੜੇ ਤਰੀਕ ਭੁਗਤਣ ਆਏ ਸਖਸ਼ ’ਤੇ ਹਮਲਾ; ਸਾਬਕਾ ਪੁਲਿਸ ਵਾਲੇ ਨੇ ਸਾਥੀਆਂ ਸਮੇਤ ਕੀਤੀ ਗੁੰਡਾਗਰਦੀ; ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ By admin - July 29, 2025 0 5 Facebook Twitter Pinterest WhatsApp ਫਿਰੋਜ਼ਪੁਰ ਦੇ ਕੋਰਟ ਕੰਪਲੈਕਸ ਰੋਡ ਨੇੜੇ ਇਕ ਪੇਸ਼ੀ ਭੁਗਤਣ ਆਏ ਵਿਅਕਤੀ ’ਤੇ ਕਾਰ ਸਵਾਰਾਂ ਵੱਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਐ। ਇਸ ਦੌਰਾਨ ਕਾਰ ਸਵਾਰਾਂ ਨੇ ਗੁੰਡਗਰਦੀ ਦਾ ਨੰਗਾ ਨਾਚ ਨੱਚਦਿਆਂ ਪੀੜਤ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ। ਖਬਰਾਂ ਮੁਤਾਬਕ ਕਾਰ ਸਵਾਰ ਸਾਬਕਾ ਪੁਲਿਸ ਮੁਲਾਜਮ ਦੱਸਿਆ ਜਾ ਰਿਹਾ ਐ, ਜਿਸ ਨੇ ਸਾਥੀਆਂ ਦੀ ਮਦਦ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਐ। ਪੀੜਤ ਦੀ ਪਛਾਣ ਰਜਿੰਦਰ ਸਿੰਘ ਪੁੱਤਰ ਹਰਗੋਬਿੰਦ ਸਿੰਘ ਵਾਸੀ ਪਿੰਡ ਚੂੜੀਆਂ ਮਾਨਸਾ ਵਜੋਂ ਹੋਈ ਐ। ਜਦਕਿ ਹਮਲਾਵਰ ਦੀ ਪਛਾਣ ਉਂਕਾਰ ਸਿੰਘ ਵਜੋਂ ਹੋਈ ਐ। ਪੀੜਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਵੇਖਦਿਆਂ ਬਠਿੰਡੇ ਲਈ ਰੈਫਰ ਕਰ ਦਿੱਤਾ ਗਿਆ ਐ। ਉਧਰ ਸਥਾਨਕ ਪੁਲਿਸ ਨੇ ਕਾਰਵਾਈ ਕਰਦਿਆਂ ਸਾਬਕਾ ਪੁਲਿਸ ਮੁਲਾਜਮ ਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਦੇ ਦੱਸਣ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਅਦਾਲਤੀ ਕੇਸ ਚੱਲ ਰਿਹਾ ਐ, ਜਿਸ ਦੀ ਅੱਜ ਤਰੀਕ ਸੀ ਅਤੇ ਰਜਿੰਦਰ ਸਿੰਘ ਪੇਸ਼ੀ ਭੁਗਤਣ ਆਇਆ ਸੀ। ਇਸੇ ਦੌਰਾਨ ਓਕਾਰ ਸਿੰਘ ਨੇ ਸਾਥੀਆਂ ਦੀ ਮਦਦ ਨਾਲ ਉਸ ਤੇ ਹਮਲਾ ਕਰ ਦਿੱਤਾ। ਘਟਨਾ ਵਾਲੇ ਉਸ ਵੇਲੇ ਉਸ ਕੋਲ ਪਿਸਟਲ ਵੀ ਮੌਜੂਦ ਸੀ ਅਤੇ ਉਸ ਨੇ ਬਚਾਅ ਕਰਨ ਵਾਲੇ ਲੋਕਾਂ ਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੰਦਿਆਂ ਪਾਸੇ ਕਰ ਦਿੱਤਾ ਤੇ ਫਿਰ ਰਜਿੰਦਰ ਸਿੰਘ ਦੀ ਬੂਰੀ ਤਰ੍ਹਾਂ ਕੁੱਟਮਾਰ ਕਰਦਿਆਂ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਅਤੇ ਕਾਫੀ ਜ਼ਿਆਦਾ ਕੁੱਟਮਾਰ ਵੀ ਕੀਤੀ। ਹਮਲਾਵਰ ਸਾਬਕਾ ਪੁਲਿਸ ਮੁਲਾਜਮ ਐ ਜੋ 2015 ਵਿਚ ਸੇਵਾਮੁਕਤ ਹੋਇਆ ਸੀ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।