ਪੰਜਾਬ ਤਰਨ ਤਾਰਨ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਸਰਗਰਮੀ; ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੀ ਆਗੂਆਂ ਨਾਲ ਮੀਟਿੰਗ; ਕਿਹਾ, ਹਰਮੀਤ ਸੰਧੂ ਨੂੰ ਵਿਧਾਇਕ ਬਣਾਉਣ ਲਈ ਇਕਜੁਟ ਐ ਸਾਰੀ ਪਾਰਟੀ By admin - July 28, 2025 0 87 Facebook Twitter Pinterest WhatsApp ਆਮ ਆਦਮੀ ਪਾਰਟੀ ਨੇ ਤਰਨ ਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸਰਗਰਮੀਆਂ ਆਰੰਭ ਦਿੱਤੀ ਐ। ਇਸ ਨੂੰ ਲੈ ਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਲਕਾ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਹਲਕੇ ਦੇ ਵਿਕਾਸ ਸਬੰਧੀ ਤੇ ਸੰਗਠਨ ਦੀ ਮਜਬੂਤੀ ਲਈ ਸਾਰਿਆਂ ਇੱਕਜੁੱਟ ਹੋ ਕੇ ਪ੍ਰਤੀਬੱਧਤਾ ਪ੍ਰਗਟਾਈ ਤੇ ਹਲਕੇ ਦੇ ਸਾਰੇ ਅਹੁਦੇਦਾਰ, ਬਲਾਕ ਪ੍ਰਧਾਨਾਂ ਤੇ ਵਲੰਟੀਅਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਲਾ ਤਰਨ ਤਾਰਨ ਵਿੱਚ ਇੱਕਜੁੱਟ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਰੀ ਪਾਰਟੀ ਇਕੱਠੀ ਹੋ ਕੇ ਹਰਮੀਤ ਸਿੰਘ ਸੰਧੂ ਨੂੰ ਹਲਕਾ ਤਰਨ ਤਾਰਨ ਤੋਂ ਐਮਐਲਏ ਬਣਾਵੇਗੀ ਅਤੇ ਲੋਕਾਂ ਦੇ ਵਿਕਾਸ ਕਰੇਗੀ। ਦੱਸ ਦਈਏ ਕਿ ਅਜੇ ਤੱਕ ਇੱਥੇ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਤੱਕ ਨਹੀਂ ਕੀਤਾ ਗਿਆ ਅਤੇ ਤਰਨ ਤਾਰਨ ਵਿੱਚ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਵਿੱਚ ਬਗਾਵਤ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਹੀ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਇਸ ਬਿਆਨ ਨੇ ਤਰਨ ਤਾਰਨ ਹਲਕੇ ਵਿੱਚ ਆਮ ਆਦਮੀ ਪਾਰਟੀ ਵਿੱਚ ਹੋਰ ਬਗਾਵਤ ਦੇ ਅਸਾਰ ਦਿਖਾਈ ਦੇ ਰਹੇ ਹਨ।