ਮੋਗਾ ਦੇ ਪਿੰਡ ਡਾਲਾ ਵਿਖੇ ਪਿਛਲੇ ਹਫਤੇ ਹੋਈ ਭਾਰੀ ਬਾਰਸ਼ ਦੇ ਚਲਦਿਆਂ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ। ਇੱਥੇ ਲਗਭਗ 1000 ਏਕੜ ਜ਼ਮੀਨ ਅੰਦਰ 5-5 ਫੁੱਟ ਪਾਣੀ ਖੜ੍ਹਾ ਐ, ਜਿਸ ਕਾਰਨ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਐ, ਉੱਥੇ ਹੀ ਬਿਜਲੀ ਗਰਿੱਡ ਅੰਦਰ ਪਾਣੀ ਭਰਨ ਕਾਰਨ ਪਿਛਲੇ 6 ਦਿਨਾਂ ਤੋਂ ਬਿਜਲੀ ਸਪਲਾਈ ਵੀ ਬੰਦ ਐ। ਪਿੰਡ ਵਾਸੀਆਂ ਦਾ ਇਲਜਾਮ ਐ ਕਿ ਕੁੱਝ ਸ਼ਰਾਰਤੀ ਲੋਕ ਉਨ੍ਹਾਂ ਦੇ ਪਿੰਡ ਦੀ ਬਿਜਲੀ ਕੱਟ ਦਿੰਦੇ ਨੇ।
ਪਿੰਡ ਵਾਸੀਆਂ ਦਾ ਕਹਿਣਾ ਐ ਕਿ ਇਹ ਸਾਰਾ ਕੁੱਝ ਸੜਕ ਉੱਚੀ ਹੋਣ ਕਾਰਨ ਹੋਇਆ ਐ। ਲੋਕਾਂ ਦਾ ਕਹਿਣਾ ਐ ਕਿ ਸੜਕ ਬਣਾਉਣ ਵਾਲੇ ਸਾਇਫਨ ਨਹੀਂ ਬਣਾਏ ਗਏ, ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਲੋਕਾਂ ਨੇ ਮੁੱਖ ਮੰਤਰੀ ਸਮੇਤ ਵਿਧਾਇਕ ਤੇ ਸਥਾਨਕ ਪ੍ਰਸ਼ਾਸਨ ਤੇ ਪੀੜਤਾ ਦੀ ਸਾਰ ਨਾ ਲੈਣ ਦੇ ਇਲਜਾਮ ਲਾਏ ਨੇ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਇਲਾਕੇ ਵਿਚੋਂ ਪਾਣੀ ਦੀ ਨਿਕਾਸੀ ਵਿਚ ਮਦਦ ਦੀ ਅਪੀਲ ਕੀਤੀ।
ਪਿੰਡ ਵਾਸੀਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨਾਲ ਗਿਲਾ ਕਿਹਾ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਪਿੰਡ ਦੀ ਸਾਰ ਲੈਣ ਨਹੀਂ ਪੁੱਜਾ। ਪਿੰਡ ਵਾਸੀਆਂ ਦਾ ਕਹਿਣਾ ਐ ਕਿਬੀਤੀ 22 ਤਰੀਕ ਨੂੰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਪਿੰਡ ਡਾਲਾ ਦੇ ਖੇਤਾਂ ਵਿੱਚ ਪੰਜ ਪੰਜ ਫੁੱਟ ਤੋਂ ਉੱਪਰ ਖੇਤਾ ਵਿੱਚ ਪਾਣੀ ਨੇ ਪਿੰਡ ਵਿੱਚ ਬਣਾਈ ਹੜ ਵਰਗੀ ਸਥਿਤੀ ਪਿਛਲੇ ਛੇ ਦਿਨ ਤੋਂ ਪਾਵਰ ਗਰਿੱਡ ਵਿੱਚ ਪਾਣੀ ਆਉਣ ਕਾਰਨ ਬਿਜਲੀ ਵੀ ਹੋਈ ਠੱਪ ਆਸ ਪਾਸ ਦੇ ਪਿੰਡਾਂ ਦੇ ਗਰਿੱਡਾ ਬਿਜਲੀ ਵਿਭਾਗ ਦੇ ਵਿਭਾਗ ਅਧਿਕਾਰੀਆਂ ਵੱਲੋਂ ਜੋੜੀ ਗਈ ਹੈ। ਸਪਲਾਈ ਤੋਂ ਨਾ ਮਾਤਰ ਬਿਜਲੀ ਆਉਣ ਕਾਰਨ ਪਿੰਡ ਦੇ ਲੋਕ ਵੱਡੇ ਪੱਧਰ ਤੇ ਪਰੇਸ਼ਾਨ ਹੋ ਰਹੇ ਨੇ। ਇਥੇ ਹੀ ਬੱਸ ਨਹੀਂ ਪਿੰਡ ਵਿੱਚ ਬਣੇ ਵਾਟਰ ਵਰਕਸ ਵਿੱਚ ਵੀ ਗੰਦਾ ਪਾਣੀ ਜਮਾਂ ਹੋਣ ਕਾਰਨ ਵਾਟਰ ਵਰਕਸ ਦਾ ਪਾਣੀ ਵੀ ਖਰਾਬ ਚੁੱਕਿਆ ਹੈ।
ਪਿੰਡ ਦੀ ਸਰਪੰਚ ਪਲਵਿੰਦਰ ਕੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਆਪਣੇ ਪੱਧਰ ਤੇ ਜਨਰੇਟਰ ਦਾ ਪ੍ਰਬੰਧ ਕਰਕੇ ਵਾਟਰ ਵਰਕਸ ਦਾ ਪਾਣੀ ਵੀ ਜਿੱਥੇ ਸਾਫ ਕੀਤਾ ਜਾ ਰਿਹਾ ਹੈ। ਉੱਥੇ ਵੱਖੋ ਵੱਖ ਤਰੀਕਿਆਂ ਨਾਲ ਜਨਰੇਟਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਦਾ ਕਰਨ ਦੇ ਵੀ ਯਤਨ ਕੀਤੇ ਜਾ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਬਿਜਲੀ ਨਾ ਆਉਣ ਕਾਰਨ ਇਹਨਾਂ ਮੰਦਾ ਹਾਲ ਹੋ ਚੁੱਕਿਆ ਹੈ, ਰਾਤਾਂ ਨੂੰ ਬੱਚੇ ਇਥੇ ਬਜ਼ੁਰਗ ਪੰਜ ਦਿਨ ਹੋ ਗਏ ਜਿੰਨੇ ਪਰੇਸ਼ਾਨ ਹਨ ਉਹ ਸ਼ਾਇਦ ਕਿਸੇ ਨੂੰ ਨਹੀਂ ਪਤਾ, ਉਹ ਸਾਡਾ ਪਿੰਡ ਹੀ ਜਾਣਦਾ ਹੈ ਪਰ ਅਫਸੋਸ ਕੇ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਪਿੰਡ ਵਿੱਚ ਸਾਰ ਲੈਣ ਨਹੀਂ ਪਹੁੰਚਿਆ।
ਉਧਰ ਪਲਵਿੰਦਰ ਕੌਰ ਪਿੰਡ ਡਾਲਾ ਦੀ ਸਰਪੰਚ ਦੇ ਪਤੀ ਸੁਖਬੀਰ ਸਿੰਘ ਡਾਲਾ ਨੇ ਕਿਹਾ ਕਿ ਅਸੀਂ ਆਪਣੇ ਪੰਚਾਇਤੀ ਪੱਧਰ ਤੇ ਤਿੰਨ ਤੋਂ ਚਾਰ ਲੱਖ ਰੁਪਏ ਖਰਚ ਕਰਕੇ ਕਿਸਾਨਾਂ ਦੇ ਪਾਣੀ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਲਈ ਟਰੈਕਟਰਾਂ ਅਤੇ ਪੰਪਾਂ ਦਾ ਪ੍ਰਬੰਧ ਕੀਤਾ ਹੈ ਪਰ ਇਹਨਾਂ ਨਾਲ ਪਾਣੀ ਨਿਕਲਣਾ ਸੰਭਵ ਨਹੀਂ ਹੈ।