ਪੰਜਾਬ ਅੰਮ੍ਰਿਤਸਰ ’ਚ ਸ਼ਰਾਬੀ ਛੋਟਾ ਹਾਥੀ ਚਾਲਕ ਨੇ ਕਈਆਂ ਮਾਰੀ ਟੱਕਰ; ਖੜ੍ਹੀਆਂ ਗੱਡੀਆਂ ਨਾਲ ਟਕਰਾਉਣ ਤੋਂ ਬਾਅਦ ਕੋਠੀ ਦੇ ਦਰਵਾਜੇ ਨਾਲ By admin - July 28, 2025 0 18 Facebook Twitter Pinterest WhatsApp ਅੰਮ੍ਰਿਤਸਰ ਦੇ ਕੇ.ਡੀ. ਹਸਪਤਾਲ ਦੇ ਬਾਹਰ ਬੀਤੀ ਰਾਤ ਹਾਲਾਤ ਉਸ ਵਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਸ਼ਰਾਬੀ ਛੋਟਾ ਹਾਥੀ ਚਾਲਕ ਨੇ ਪਹਿਲਾਂ ਸੜਕ ਕੰਢੇ ਖੜ੍ਹੀਆਂ ਗੱਡੀਆਂ ਨੂੰ ਟੱਕਰ ਮਾਰੀ ਅਤੇ ਫਿਰ ਤੇਜ਼ ਰਫਤਾਰ ਨਾਲ ਇਕ ਕੋਠੀ ਦੇ ਗੇਟ ਨਾਲ ਜਾ ਟਕਰਾਇਆ। ਟੱਕਰ ਤੋਂ ਬਾਅਦ ਛੋਟਾ ਹਾਥੀ ਚਾਲਕ ਗੱਡੀ ਅੰਦਰ ਹੀ ਫੱਸ ਗਿਆ, ਜਿਸ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਕ ਹਸਪਤਾਲ ਪਹੁੰਚਾਇਆ ਗਿਆ। ਪ੍ਰਤੱਖਦਰਸੀਆਂ ਮੁਤਾਬਕ ਡਰਾਈਵਰ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਛੋਟਾ ਹਾਥੀ ਬੇਕਾਬੂ ਹੋ ਕੇ ਪਹਿਲਾ ਗੱਡੀਆਂ ਨਾਲ ਟਕਰਾਇਆ ਅਤੇ ਫਿਰ ਕੋਠੀ ਦੇ ਗੇਟ ਵਿਚ ਵੱਜ ਕੇ ਬੰਦ ਹੋ ਗਿਆ। ਲੋਕਾਂ ਦੇ ਦੱਸਣ ਮੁਤਾਬਕ ਛੋਟਾ ਹਾਥੀ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਇਸ ਕਾਰਨ ਕਈ ਲੋਕਾਂ ਦੀ ਮੁਸ਼ਕਲ ਨਾਲ ਜਾਨ ਬਚੀ ਐ। ਪੁਲਿਸ ਨੇ ਡਰਾਈਵਰ ਨੂੰ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।