ਕੇਂਦਰੀ ਰਾਜ ਰਵਨੀਤ ਬਿੱਟੂ ਦਾ ਸੀਐਮ ਮਾਨ ਨੂੰ ਮੋੜਵਾਂ ਜਵਾਬ; ਮਜੀਠੀਆ ਖਿਲਾਫ ਕਾਰਵਾਈ ਨੂੰ ਦੱਸਿਆ ਨਸ਼ੇ ਦੇ ਕੇਸ ’ਚੋਂ ਬਚਾਉਣ ਦਾ ਹੱਥਕੰਡਾ; ਕਿਹਾ, ਮਜੀਠੀਆ ਨੂੰ ਕਲੀਨ-ਚਿੱਟ ਦੇਣ ਲਈ ਕਦੇ ਮੁਆਫ ਨਹੀਂ ਕਰੇਗਾ ਪੰਜਾਬ

0
3

 

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸੀਐਮ ਮਾਨ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਪਲਟਵਾਰ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਬਿਕਰਮ ਮਜੀਠੀਆ ਖਿਲਾਫ ਵੱਧ ਆਮਦਨੀ ਦਾ ਕੇਸ ਪਾ ਕੇ ਉਸ ਨੂੰ  ਨਸ਼ਿਆਂ ਦੇ ਮਾਮਲੇ ਵਿਚੋਂ ਕਲੀਨ ਚਿੱਟ ਦੇ ਦਿੱਤੀ ਐ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਗਲਤੀ ਕਾਰਨ ਨਸ਼ਾ ਤਸਕਰੀ ਨਾਲ ਜੁੜੇ ਲੋਕ ਟੀਵੀ ਚੈਨਲਾਂ ਤੇ ਆ ਕੇ ਬਿਆਨ ਦੇ ਰਹੇ ਨੇ।
ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਤੇ ਮੱਥੇ ਤੋਂ ਨਸ਼ਿਆਂ ਦਾ ਕਲੰਕ ਧੋਣ ਲਈ ਪੰਜਾਬ ਦੇ ਲੋਕ ਮੁੱਖ ਮੰਤਰੀ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹ ਕਿ ਮੁੱਖ ਮੰਤਰੀ ਨੇ ਮੇਰਾ ਨਾਮ ਲੈ ਕੇ ਕਾਰਵਾਈ ਦੀ ਧਮਕੀ ਦਿੱਤੀ ਐ ਪਰ ਭਾਜਪਾ ਸਮਾਂ ਆਉਣ ਤੇ ਨਸ਼ਾ ਤਸਕਰਾਂ ਨੂੰ ਕਲੀਨ ਚਿੱਟ ਦੇਣ ਦਾ ਹਿਸਾਬ ਜ਼ਰੂਰ ਲਵੇਗੀ।
ਮੀਡੀਆ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦਾ ਨਾਂ ਲਿਆ ਗਿਆ ਅਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਮਜੀਠੀਆ ਨੂੰ 12 ਸਾਲ ਬਾਅਦ ਬਰੀ ਕੀਤਾ ਗਿਆ। ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਨੇ ਉਨ੍ਹਾਂ ਲੋਕਾਂ ਨੂੰ ਵੀ ਕੇਸਾਂ ਤੋਂ ਬਾਹਰ ਕੱਢ ਦਿੱਤਾ ਜੋ ਮਜੀਠੀਆ ਦੇ ਨਾਲ ਹੁੰਦੇ ਸਨ।
ਉਨ੍ਹਾਂ ਕਿਹਾ ਕਿ ਹਰ ਰੋਜ਼ ਮਜੀਠੀਆ ਦਾ ਪਰਿਵਾਰ ਤੇ ਉਸਦੇ ਵਕੀਲ ਪ੍ਰੈਸ ਕਾਨਫਰੰਸ ਕਰਦੇ ਹਨ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।  ਉਨ੍ਹਾਂ ਕਿਹਾ ਕਿ ਮਜੀਠੀਆ ਖਿਲਾਫ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਹੀ ਕੇਸ ਦਰਜ ਕੀਤਾ ਗਿਆ ਹੈ, ਪਰ ਨਸ਼ਿਆਂ ਵਾਲੇ ਮਾਮਲੇ ‘ਚ ਉਹਨਾਂ ਨੂੰ ਛੱਡ ਦਿੱਤਾ ਗਿਆ।
ਅੰਤ ਵਿੱਚ ਮੁੱਖ ਮੰਤਰੀ ਨੂੰ ਨੂੰ ਸਿੱਧਾ ਚੈਲੇੰਜ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹਨਾਂ ਉੱਤੇ ਕੋਈ ਦਾਗ ਹੈ, ਤਾਂ ਉਹਨਾਂ ਨੂੰ ਸਾਬਤ ਕਰਕੇ ਵਿਖਾਓ। ਉਨ੍ਹਾਂ ਕਿਹਾ ਕਿ ਮੌਕਾ ਆਉਣ ਤੇ ਹਰ ਕਾਸੇ  ਦਾ ਹਿਸਾਬ ਕਿਤਾਬ ਕੀਤਾ ਜਾਵੇਗਾ।

LEAVE A REPLY

Please enter your comment!
Please enter your name here