ਫਰੀਦਕੋਟ ਦੇ ਪਿੰਡ ਫਿੱਡੇ ਕਲਾ ਨੇੜਿਓਂ ਲੰਘਦੀ ਸਰਹਿੰਦ ਨਹਿਰ ਵਿਚ ਕਾਰ ਸਵਾਰ ਪਤੀ-ਪਤਨੀ ਦੇ ਡਿੱਗਣ ਦੀ ਦੁਖਖਾਈ ਖਬਰ ਸਾਹਮਣੇ ਆਈ ਐ। ਮੌਕੇ ਤੇ ਮੌਜੂਦ ਪ੍ਰਤੱਖਦਰਸ਼ੀਆਂ ਵੱਲੋਂ ਰੌਲਾ ਪਾਉਣ ਤੇ ਲੋਕ ਇਕੱਠਾ ਹੋ ਗਏ ਪਰ ਤਦ ਤਕ ਦੇਰ ਹੋ ਚੁੱਕੀ ਸੀ ਅਤੇ ਦੋਵੇਂ ਪਤੀ-ਪਤਨੀ ਕਾਰ ਸਮੇਤ ਨਹਿਰ ਵਿਚ ਰੁੜ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਐਨਡੀਆਰਐਫ ਟੀਮ ਸਮੇਤ ਦੋਵਾਂ ਦੀ ਭਾਲ ਕੀਤੀ ਜਾ ਰਹੀ ਐ।
ਕਾਰ ਸਵਾਰ ਦੀ ਪਛਾਣ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਮਨਦੀਪ ਕੌਰ ਵਾਸੀ ਪਿੰਡ ਸਾਧਾਵਾਲਾ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਫੌਜੀ ਜਵਾਨ ਐ ਜੋ ਆਪਣੀ ਪਤਨੀ ਸਮੇਤ ਫਿੱਡੇ ਕਲਾਂ ਵਿਖੇ ਰਿਸ਼ਤੇਦਾਰੀ ਚ ਆਏ ਸੀ। ਉਸ ਨੇ ਕੱਲ੍ਹ ਵਾਪਸ ਡਿਊਟੀ ਤੇ ਜਾਣਾ ਸੀ ਪਰ ਇਕ ਦਿਨ ਪਹਿਲਾਂ ਇਹ ਭਾਣਾ ਵਰਤ ਗਿਆ। ਦੋਵਾਂ ਦਾ ਇਕ 5 ਸਾਲ ਦਾ ਬੱਚਾ ਐ। ਪਿੰਡ ਵਾਸੀਆਂ ਨੇ ਘਟਨਾ ਲਈ ਨਹਿਰ ਵਿਭਾਗ ਨੂੰ ਜ਼ਿੰਮੇਵਾਰ ਦੱਸਿਆ ਐ। ਪਿੰਡ ਦੇ ਸਰਪੰਚ ਦੇ ਦੱਸਣ ਮੁਤਾਬਕ ਨਹਿਰੀ ਵਿਭਾਗ ਨੇ ਨਹਿਰ ਦਾ ਕੰਢਾ ਉੱਚਾ ਨਹੀਂ ਕੀਤਾ, ਜਿਸ ਕਾਰਨ ਕਾਰ ਸਿੱਧੀ ਨਹਿਰ ਵਿਚ ਜਾ ਪਈ ਐ।
ਪ੍ਰਤੱਖਦਰਸ਼ੀਆਂ ਮੁਤਾਬਕ ਮੌਕੇ ਤੇ ਮੌਜੂਦ ਪਰਵਾਸੀ ਨੇ ਕਾਰ ਨੂੰ ਨਹਿਰ ਵਿਚ ਡਿਗਦਿਆਂ ਵੇਖ ਕੇ ਰੌਲਾ ਪਾਇਆ, ਜਿਸ ਤੋ ਬਾਦ ਲੋਕ ਮੌਕੇ ਤੇ ਇਕੱਠਾ ਹੋ ਗਏ ਪਰ ਤਦ ਤੱਕ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਕਾਰ ਨਹਿਰ ਚ ਡੁੱਬ ਗਈ ਅਤੇ ਕਾਰ ਸਵਾਰ ਪਤੀ ਪਤਨੀ ਲਾਪਤਾ ਹੋ ਗਏ। ਸੂਚਨਾ ਮਿਲਣ ਤੇ ਮੌੱਕੇ ਤੇ ਪੁਲਿਸ ਵੀ ਪੁੱਜੀ ਪਰ ਕਾਰ ਸਬੰਧੀ ਕੋਈ ਜਾਣਕਾਰੀ ਨਾ ਮਿਲਣ ਦੇ ਚੱਲਦੇ NDRF ਦੀ ਟੀਮ ਨੂੰ ਬੁਲਾਇਆ ਗਿਆ ਜੋ ਰਾਤ ਕਰੀਬ ਤਿੰਨ ਘੰਟੇ ਕਾਰ ਦੀ ਤਲਾਸ਼ ਕਰਦੇ ਰਹੇ ਪਰ ਕਾਰ ਦਾ ਕੋਈ ਪਤਾ ਨਹੀਂ ਲੱਗਾ ਅਤੇ ਅੱਜ ਮੁੜ ਸਰਚ ਆਪ੍ਰੇਸਨ ਜਾਰੀ ਕੀਤਾ ਗਿਆ ਐ।
ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਫਰੀਦਕੋਟ ਦੇ ਪਿੰਡ ਫਿੱਡੇ ਕਲਾਂ ਤੋਂ ਕੱਲ ਆਪਣੀ ਰਿਸ਼ਤੇਦਾਰੀ ਵਿੱਚ ਆਏ ਬਲਜੀਤ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਜਿਨਾਂ ਦੀ ਉਮਰ ਲਗਭਗ 35 ਸਾਲ ਹੈ ਰਿਸ਼ਤੇਦਾਰੀ ਚ ਮਿਲਣ ਆਏ ਸਨ ਪਰ ਜਦ ਸ਼ਾਮ ਉਹ ਵਾਪਸ ਆਪਣੇ ਪਿੰਡ ਸਾਧਾਂਵਾਲਾ ਜਾ ਰਹੇ ਸਨ ਤਾਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਗੌਰਤਲਬ ਹੈ ਕਿ ਬਲਜੀਤ ਸਿੰਘ ਨੇ ਇੱਕ ਦਿਨ ਬਾਅਦ ਆਪਣੀ ਡਿਊਟੀ ਤੇ ਵਾਪਸ ਜਾਣਾ ਸੀ।
ਉਹਨਾਂ ਦੱਸਿਆ ਕਿ ਨਹਿਰ ਦੇ ਨਾਲ ਨਾਲ ਸੜਕ ਦੀ ਹਾਲਤ ਬਹੁਤ ਮਾੜੀ ਹੈ ਅਤੇ ਦੂਜੇ ਪਾਸੇ ਬੀਤੇ ਦਿਨੀ ਨਹਿਰ ਨੂੰ ਪੱਕੇ ਕਰਨ ਦਾ ਕੰਮ ਚੱਲ ਰਿਹਾ ਸੀ ਜਿਸ ਤੋਂ ਬਾਅਦ ਨਹਿਰ ਦੇ ਕਿਨਾਰਿਆਂ ਨੂੰ ਸਹੀ ਢੰਗ ਨਾਲ ਨਹੀਂ ਬਣਾਇਆ ਗਿਆ ਜਿਸ ਦੇ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ।
ਉਹਨਾਂ ਮੰਗ ਕੀਤੀ ਗਈ ਨਹਿਰ ਦੇ ਕਿਨਾਰਿਆਂ ਦੇ ਨਾਲ ਨਾਲ ਚਾਰ ਤੋਂ ਪੰਜ ਫੁੱਟ ਉੱਚੀ ਫੇਸਿੰਗ ਬਣਾਈ ਜਾਵੇ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਨ। ਉਹਨਾਂ ਦੱਸਿਆ ਕਿ ਹਲੇ ਤੱਕ ਕਾਰ ਸਬੰਧੀ ਜਾਂ ਕਾਰ ਚਾਲਕਾਂ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਪਿੰਡ ਵਾਸੀਆਂ ਨੇ ਦੱਸਿਆ ਕਿ ਬਲਜੀਤ ਸਿੰਘ ਅਤੇ ਮਨਦੀਪ ਕੌਰ ਦਾ ਇੱਕ ਪੰਜ ਸਾਲ ਦਾ ਪੁੱਤਰ ਅਤੇ ਇੱਕ ਬਿਰਧ ਮਾਤਾ ਹੈ ਜੋ ਘਰੇ ਬਿਮਾਰ ਰਹਿੰਦੀ ਹੈ। ਉਹਨਾਂ ਦੱਸਿਆ ਕਿ ਦੋਨਾਂ ਦੇ ਜਾਨ ਮਗਰੋਂ ਘਰ ਵਿੱਚ ਸਿਰਫ ਦਾਦੀ ਅਤੇ ਪੋਤਾ ਹੀ ਬਾਕੀ ਬਚੇ ਹਨ।