ਪੰਜਾਬ ਫਗਵਾੜਾ ’ਚ ਅਣਪਛਾਤਿਆਂ ਵੱਲੋਂ ਬਜ਼ੁਰਗ ’ਤੇ ਜਾਨਲੇਵਾ ਹਮਲਾ; ਤੇਜ਼ਧਾਰ ਹਥਿਆਰਾਂ ਨਾਲ ਵੱਡ-ਟੁੱਕ ਕਰ ਕੇ ਕੀਤਾ ਗੰਭੀਰ ਜ਼ਖਮੀ; ਕਾਰ ’ਚ ਸਵਾਰ ਹੋ ਕੇ ਆਏ ਸੀ ਹਮਲਾਵਰ, ਪੁਲਿਸ ਕਰ ਰਹੀ ਜਾਂਚ By admin - July 27, 2025 0 3 Facebook Twitter Pinterest WhatsApp ਕਪੂਰਥਲਾ ਅਧੀਨ ਆਉਂਦੇ ਫਗਵਾੜਾ ਦੇ ਪਿੰਡ ਬਬੇਲੀ ਵਿਖੇ ਇਕ ਬਜ਼ੁਰਗ ਵਿਅਕਤੀ ’ਤੇ ਅਣਪਛਾਤਿਆਂ ਵੱਲੋਂ ਕਾਤਲਾਨਾ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਐ। ਪੀੜਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਐ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਨਾਮ ਦਾ ਬਜ਼ੁਰਗ ਰੋਜ਼ਾਨਾ ਵਾਂਗ ਸਵੇਰ ਵੇਲੇ ਆਪਣੇ ਘਰ ਤੋਂ ਡੇਅਰੀ ਤੇ ਦੁੱਧ ਲੈਣ ਗਿਆ ਸੀ ਜਿੱਥੇ ਗੱਡੀ ਵਿਚ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਬਜੁਰਗ ਦੀ ਬੂਰੀ ਤਰ੍ਹਾਂ ਵੱਢ-ਟੁੱਕ ਕੀਤੀ ਅਤੇ ਗੰਭੀਰ ਜ਼ਖਮੀ ਕਰਨ ਤੋਂ ਬਾਦ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਚੱਲਣ ਬਾਅਦ ਮੌਕੇ ਤੇ ਪਹੁੰਚੀ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਐ। ਪੀੜਤ ਦੀਆਂ ਚਾਰ ਧੀਆਂ ਤੇ ਦੋ ਪੁੱਤਰ ਨੇ। ਦੋਵੇਂ ਪੁੱਤਰ ਵਿਦੇਸ਼ ਵਿਚ ਰਹਿੰਦੇ ਨੇ ਜਦਕਿ ਧੀਆਂ ਵਿਆਹੀਆਂ ਹੋਈਆਂ ਨੇ। ਪੀੜਤ ਦੀ ਧੀ ਦੇ ਦੱਸਣ ਮੁਤਾਬਕ ਹਮਲਾਵਰ ਇਨੋਵਾ ਕਾਰ ਵਿਚ ਸਵਾਰ ਹੋ ਕੇ ਆਏ ਸੀ ਅਤੇ ਉਨ੍ਹਾਂ ਨੇ ਬਿਨਾਂ ਕੁੱਝ ਦੱਸੇ ਹਮਲਾ ਕਰ ਦਿੱਤਾ। ਪਰਿਵਾਰ ਨੇ ਸ਼ੱਕ ਜਾਹਰ ਕੀਤਾ ਕਿ ਉਨ੍ਹਾਂ ਦਾ ਦੋ ਸਾਲ ਪਹਿਲਾਂ ਝਗੜਾ ਹੋਇਆ ਸੀ, ਜਿਸ ਨੂੰ ਉਹ ਭੁਲ-ਭੁਲਾ ਚੁੱਕੇ ਸੀ। ਪੀੜਤ ਪਰਿਵਾਰ ਨੇ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।