ਸਮਰਾਲਾ ਦੇ ਲੇਡੀਜ਼ ਕਲੱਬ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ; 100 ਤੋਂ ਵਧੇਰੇ ਔਰਤਾਂ ਤੇ ਬੱਚਿਆਂ ਨੇ ਕੀਤੀ ਸ਼ਿਰਕਤ

0
4

 

ਸਮਰਾਲਾ ਸ਼ਹਿਰ ਦੇ ਹੈਵਨਸ ਵਿਲਾ ਵਿੱਚ ਲੇਡੀਜ਼ ਕਲੱਬ ਵੱਲੋਂ ਬੀਤੇ ਦਿਨ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।  ਇਸ ਮੌਕੇ ਇਲਾਕੇ ਦੀਆਂ ਕਰੀਬ 100 ਤੋਂ ਵੱਧ ਔਰਤਾਂ ਤੇ ਬੱਚਿਆਂ ਨੇ ਹਿੱਸਾ ਲਿਆ। ਇਹ ਤਿਉਹਾਰ ਸ਼ਾਮ 4 ਵਜੇ ਸ਼ੁਰੂ ਹੋਇਆ ਜੋ 8 ਵਜੇ ਤੱਕ ਜਾਰੀ ਰਿਹਾ।
ਕਲੱਬ ਦੀ ਮੈਨੇਜਮੈਂਟ ਵੱਲੋਂ ਬੱਚਿਆਂ ਤੇ ਲੇਡੀਜ਼ ਦੇ ਗੀਤ ਸੰਗੀਤ ਤੇ ਡਾਂਸ ਸਬੰਧਤ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਔਰਤਾਂ ਵੱਲੋਂ ਪੰਜਾਬ ਦੀ ਵਿਰਾਸਤ ਪੰਜਾਬੀ ਪਹਿਰਾਵਾ ਸਲਵਾਰ ਸੂਟ ਫੁਲਕਾਰੀ ਸੱਗੀ ਫੁੱਲ ਸੱਜ ਕੇ ਤੀਆਂ ਦਾ ਤਿਉਹਾਰ ਬਣਾਇਆ ਗਿਆ। ਇਸ ਮੌਕੇ ਔਰਤਾਂ ਨੇ ਪੰਜਾਬੀ ਗੀਤਾ ਉੱਪਰ ਖੂਬ ਗਿੱਧਾ ਪਾਇਆ। ਇਸ ਮੌਕੇ ਲੇਡੀਜ਼ ਕਲੱਬ ਦੀ ਪ੍ਰਧਾਨ ਭਾਵਨਾ ਖੁੱਲਰ ਨੇ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੀਆਂ ਸਾਡੇ ਸੱਭਿਆਚਾਰ ਦਾ ਅਮੀਰ ਤਿਉਹਾਰ ਹੈ ਅਤੇ ਇਸ ਤਿਉਹਾਰ ਨੂੰ ਧੀਆਂ ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਤੀਆਂ ਦੇ ਮੇਲੇ ਸਾਡੇ ਰੰਗਲੇ ਪੰਜਾਬ ਦੇ ਉਹ ਖ਼ੂਬਸੂਰਤ ਰੰਗ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਰੂਹ ਧੜਕਦੀ ਹੈ। ਉਹਨਾਂ ਇਸ ਮੌਕੇ ਕਿਹਾ ਕਿ ਤੀਆਂ ਸਾਵਣ ਦੇ ਮਹੀਨੇ ਵਿੱਚ ਮਨਾਈਆਂ ਜਾਂਦੀਆਂ ਹਨ। ਇਸ ਦਿਨ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਪੇਕੇ ਘਰ ਆ ਕੇ ਆਪਣੀ ਮਾਂ ਤੇ ਭਰਜਾਈ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੀਆਂ ਨੇ।

LEAVE A REPLY

Please enter your comment!
Please enter your name here