ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਗਾਇਕ ਬੀਰ ਸਿੰਘ; ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸੌਂਪਿਆ ਮੁਆਫੀਨਾਮਾ; ਜਥੇਦਾਰ ਨੇ ਮਰਿਆਦਾ ਉਲੰਘਣਾ ਦਾ ਲਿਆ ਗੰਭੀਰ ਨੋਟਿਸ

0
4

ਸ਼ਹੀਦੀ ਸ਼ਤਾਬਦੀ ਮਨਾਉਣ ਲਈ ਕੀਤੇ ਗਏ ਸਮਾਗਮ ਦੌਰਾਨ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ਾਂ ਵਿਚ ਘਿਰੇ ਪੰਜਾਬੀ ਗਾਇਕ ਬੀਰ ਸਿੰਘ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ, ਜਿੱਥੇ ਉਨ੍ਹਾਂ ਨੇ ਕਾਰਜਕਾਰੀ ਜਥੇਦਾਰ ਗਿ. ਕੁਲਦੀਪ ਸਿੰਘ ਨੂੰ ਮਿਲ ਕੇ ਆਪਣੀ ਮੁਆਫੀਨਾਮਾ ਸੌਂਪਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਉਲੰਘਣਾ ਲਈ ਭੁੱਲ ਬਖਸ਼ਾਈ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਗਾਇਕ ਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋਂ ਅਣਜਾਣੇ ਵਿਚ ਭੁੱਲ ਹੋਈ ਸੀ, ਜਿਸ ਦੀ ਮੁਆਫੀ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਭੁਲ ਬਖਸ਼ਾਈ ਐ। ਉਨ੍ਹਾਂ ਕਿਹਾ ਕਿ ਇਸ ਬਾਰੇ ਜਥੇਦਾਰ ਸਾਹਿਬ ਦਾ ਜੋ ਵੀ ਆਦੇਸ਼ ਹੋਵੇਗਾ, ਉਹ ਮੰਨਣ ਲਈ ਪਾਬੰਦ ਰਹਿਣਗੇ।
ਉਧਰ ਸ਼ਹੀਦੀ ਸ਼ਤਾਬਦੀ ਮਨਾਉਣ ਦੌਰਾਨ ਕੀਤੀ ਗਈ ਧਾਰਮਿਕ ਮਰਿਆਦਾ ਦੀ ਉਲੰਘਣਾ ‘ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਨੋਟਿਸ ਲਿਆ ਐ। ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਗੁਰੂ ਸਾਹਿਬ ਦੀ ਸ਼ਹੀਦੀ ਵਰਗਾ ਅਦੁੱਤੀ ਸਮਾਗਮ ਇਸ ਤਰੀਕੇ ਨਾਲ ਮਨਾਇਆ ਜਾਂਦਾ ਹੈ, ਤਾਂ ਇਹ ਸਿੱਖਾਂ ਲਈ ਵਲੂੰਧਰਣ ਵਾਲੀ ਗੱਲ ਹੈ। ਜਥੇਦਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਗਾਇਕ ਬੀਰ ਸਿੰਘ ਪਹੁੰਚੇ ਜੋ ਸ਼੍ਰੀਨਗਰ ਸਮਾਗਮ ਵਿਚ ਭਾਗ ਲੈਣ ਤੋਂ ਬਾਅਦ ਅਣਜਾਣੇ ਤੌਰ ‘ਤੇ ਮਰਿਆਦਾ ਉਲੰਘਣਾ ਹੋਣ ਕਾਰਨ ਅਕਾਲ ਤਖਤ ਸਾਹਿਬ ਅੱਗੇ ਮਾਫੀਨਾਮਾ ਲੈ ਕੇ ਪੇਸ਼ ਹੋਏ।
ਉਨ੍ਹਾਂ ਨੇ ਕਿਹਾ ਕਿ ਸੱਚਾ ਗੁਰੂ ਦਾ ਸਿੱਖ ਉਹੀ ਹੁੰਦਾ ਜੋ ਗੁਰੂ ਦੇ ਹੁਕਮ ਨੂੰ ਸਤਿਕਾਰ ਸਹਿਤ ਮੰਨਦਾ ਹੈ ਤੇ ਪੰਥ ਦੀ ਮਰਿਆਦਾ ਅਨੁਸਾਰ ਚਲਦਾ ਹੈ। ਜਥੇਦਾਰ ਨੇ ਭਾਸ਼ਾ ਵਿਭਾਗ ਅਤੇ ਸਮਾਗਮ ਦੀ ਯੋਜਨਾ ਬਣਾਉਣ ਵਾਲੇ ਮੰਤਰੀ ਤੇ ਡਾਇਰੈਕਟਰ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਲੋਕ ਮਰਿਆਦਾ ਅਤੇ ਪਰੰਪਰਾਵਾਂ ਬਾਰੇ ਅਣਜਾਣ ਹਨ। ਉਨ੍ਹਾਂ ਨੇ ਪੁੱਛਿਆ ਕਿ ਜਦੋਂ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ SGPC ਸ਼ਤਾਬਦੀਆਂ ਮਨਾਉਂਦੀਆਂ ਹਨ, ਤਾਂ ਕਿਉਂ ਨਾ ਸਰਕਾਰ ਵੀ ਤਾਲਮੇਲ ਕਰਕੇ ਇਹ ਕੰਮ ਪੰਥਕ ਢੰਗ ਨਾਲ ਕਰੇ?
ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਵੀ ਸੰਬੰਧਤ ਹੈ। ਪਰ ਸ਼੍ਰੀਨਗਰ ਦੇ ਸਮਾਗਮ ਵਿੱਚ ਜੋ ਪ੍ਰੋਗਰਾਮ ਹੋਇਆ, ਉਹ ਸਿੱਖ ਅਸਥਾਵਾਂ ਅਤੇ ਭਾਵਨਾਵਾਂ ਨਾਲ ਖਿਲਵਾੜ ਸੀ। ਜਥੇਦਾਰ ਨੇ ਇਨ੍ਹਾਂ ਗੱਲਾਂ ਨੂੰ ਨਿਰਾਥਕ ਨਾਚ-ਗਾਣਿਆਂ ਨਾਲ ਜੋੜ ਕੇ, ਸਰਕਾਰ ਵੱਲੋਂ ਹੋ ਰਹੀ ਅਣਗਹਿਲੀ ਤੇ ਨਿਰਦੇਸ਼ਤਾ ਦੀ ਕੜੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਦਾ ਕੰਮ ਨਾਚ-ਗਾਣਿਆਂ ਦੀ ਉਤਸ਼ਾਵਰਤੀ ਨਹੀਂ, ਸਗੋਂ ਗੁਰੂ ਸਾਹਿਬ ਦੀ ਜੀਵਨੀ, ਉਪਦੇਸ਼, ਯਾਤਰਾ ਸਥਾਨਾਂ ਦੀ ਖੋਜ ਅਤੇ ਪੱਥਕ ਲੋੜਾਂ ਉੱਤੇ ਕਿਤਾਬਾਂ ਜਾਰੀ ਕਰਨਾ ਹੋਣਾ ਚਾਹੀਦਾ ਹੈ। ਜਥੇਦਾਰ ਨੇ ਉਲੰਘਣਾ ਕਰਨ ਵਾਲਿਆਂ ਵਿਰੁੱਧ SGPC ਅਤੇ ਪੰਜਾਬ ਸਰਕਾਰ ਦੇ ਵਿਭਾਗਾਂ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here