ਪੰਜਾਬ ਨਾਭਾ ’ਚ ਪਿਉ ਹੱਥੋਂ ਪੁੱਤਰ ਦਾ ਕਤਲ; ਕਹੀ ਦੇ ਕਈ ਵਾਰ ਕਰ ਕੇ ਉਤਾਰਿਆ ਮੌਤ ਦੇ ਘਾਟ; ਪੋਤੇ ਦਾ ਜਨਮ ਦਿਨ ਮਨਾਉਣ ਬਾਦ ਅੰਜ਼ਾਮ ਦਿੱਤੀ ਘਟਨਾ By admin - July 26, 2025 0 4 Facebook Twitter Pinterest WhatsApp ਨਾਭਾ ਬਲਾਕ ਦੇ ਪਿੰਡ ਮੱਲੇਵਾਲ ਵਿਚ ਇਕ ਪਿਉ ਹੱਥੋਂ ਪੁੱਤਰ ਦਾ ਕਤਲ ਹੋਣ ਦੀ ਦਿਲ ਦਹਿਲਾਉਂਦੀ ਘਟਨਾ ਸਾਹਮਣੇ ਆਈ ਐ। ਇੱਥੇ ਮਲਕੀਤ ਸਿੰਘ ਨਾਮ ਦੇ ਸਖਸ਼ ਵੱਲੋਂ ਆਪਣੇ ਪੁੱਤਰ ਜਗਪਾਲ ਸਿੰਘ ਦਾ ਸਿਰ ਵਿਚ ਕਹੀ ਦਾ ਵਾਰ ਕਰ ਕੇ ਕਤਲ ਕਰ ਦਿੱਤਾ। ਕਤਲ ਦੀ ਵਜ੍ਹਾਂ ਪੱਖੇ ਨੂੰ ਲੈ ਕੇ ਹੋਈ ਤਕਰਾਰ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਘਰ ਵਿਚ ਪੋਤੇ ਦਾ ਜਨਮ ਦਿਨ ਮਨਾਇਆ ਗਿਆ ਸੀ। ਇਸੇ ਦੌਰਾਨ ਪਿਉ ਨੇ ਤਕਰਾਰ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਸੁੱਤੇ ਪਏ ਆਪਣੇ ਪੁੱਤਰ ਤੇ ਕਾਤਲਾਨਾ ਹਮਲਾ ਕਰ ਦਿੱਤਾ। ਪੀੜਤ ਨੂੰ ਜ਼ਖਮੀ ਹਾਲਤ ਵਿਚ ਪਟਿਆਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਐ। ਪੁਲਿਸ ਨੇ 302 ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਘਟਨਾ ਵਾਲੇ ਘਰ ਵਿਚ ਬੱਚੇ ਦਾ ਜਨਮ ਦਿਨ ਮਨਾਇਆ ਗਿਆ ਸੀ। ਇਸੇ ਦੌਰਾਨ ਵਿਹੜੇ ਵਿੱਚ ਦਾਤੀ ਫਰਾ ਪੱਖੇ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋਈ। ਪੱਖੇ ਦੇ ਆਲੇ ਦੁਆਲੇ ਜਾਲੀ ਲੱਗੀ ਨਹੀਂ ਸੀ ਜਿਸ ਕਰਕੇ ਜਗਪਾਲ ਸਿੰਘ ਨੇ ਆਪਣੇ ਪਿਤਾ ਨੂੰ ਬਾਹਰ-ਅੰਦਰ ਜਾਣ ਵੇਲੇ ਪੱਖਾ ਬੰਦ ਕਰ ਕੇ ਜਾਣ ਬਾਰੇ ਕਿਹਾ ਸੀ ਤਾਂ ਜੋ ਕੋਈ ਬੱਚਾ ਪੱਖੇ ਵਿਚ ਹੱਥ ਨਾ ਦੇ ਦੇਵੇ। ਇਸ ਗੱਲ ਨੂੰ ਲੈ ਕੇ ਤੇ ਪਿਉ ਪੁੱਤ ਵਿਚਾਲੇ ਲੜਾਈ ਹੋ ਗਈ ਅਤੇ ਰਾਤ ਨੂੰ ਉਹ ਆਪਣੇ ਆਪਣੇ ਕਮਰੇ ਵਿੱਚ ਸੌਂ ਗਏ ਪਰ ਇਸੇ ਗੱਲ ਦੀ ਰੰਜ਼ਿਸ਼ ਨੂੰ ਲੈ ਕੇ ਗੁੱਸੇ ਵਿਚ ਆਏ ਪਿਉ ਨੇ ਰਾਤ ਨੂੰ ਉੱਠ ਕੇ ਆਪਣੇ ਪੁੱਤਰ ਦੇ ਕਮਰੇ ਵਿੱਚ ਦਾਖਲ ਹੋ ਕੇ ਉਸ ਦੇ ਸਿਰ ਵਿਚ ਤਿੰਨ ਵਾਰ ਕਰ ਦਿੱਤੇ। ਪੁੱਤਰ ਨੂੰ ਗੰਭੀਰ ਹਾਲਤ ਵਿਚ ਨਾਭਾ ਤੋਂ ਪਟਿਆਲਾ ਪਟਿਆਲਾ ਲਿਜਾਇਆ ਗਿਆ, ਜਿੱਥੋਂ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਸੀ, ਜਿੱਥੇ ਜਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਸ ਨੇ ਦਮ ਤੋੜ ਦਿੱਤਾ। ਭਾਦਸੋਂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਮਾਂ ਮਾਇਆ ਕੌਰ ਨੇ ਕਿਹਾ ਕਿ ਮੇਰੇ ਘਰਵਾਲੇ ਨੇ ਆਪਣੇ ਪੁੱਤਰ ਦਾ ਘਰ ਉਜਾੜ ਕੇ ਰੱਖ ਦਿੱਤਾ। ਉਸ ਨੇ ਕਿਹਾ ਕਿ ਮੈਂ ਆਪਣੇ ਛੋਟੇ ਮੁੰਡੇ ਵੱਲ ਰਹਿ ਰਹੀ ਸੀ ਅਤੇ ਰਾਤ ਨੂੰ ਇਸ ਨੇ ਬਹੁਤ ਹੀ ਘਟੀਆ ਕੰਮ ਕੀਤਾ। ਉਹਨਾਂ ਕਿਹਾ ਕਿ ਅੱਜ ਮੇਰੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕੱਲ ਕਿਸੇ ਹੋਰ ਦਾ ਕਤਲ ਕਰ ਦਵੇਗਾ, ਇਸ ਲਈ ਇਸ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਐ।ਥਾਣਾ ਭਾਦਸੋਂ ਦੇ ਐਸਐਚਓ ਗੁਰਪ੍ਰੀਤ ਸਿੰਘ ਹਾਂਡਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਇਹ ਘਟਨਾਕ੍ਰਮ ਵਾਪਰਿਆ ਸੀ ਜਿਸ ਤੋਂ ਬਾਅਦ ਜਗਪਾਲ ਸਿੰਘ ਦੇ ਸਿਰ ਉੱਤੇ ਉਸਦੇ ਪਿਤਾ ਮਲਕੀਤ ਸਿੰਘ ਦੇ ਵੱਲੋਂ ਹੀ ਜਾਨਲੇਵਾ ਹਮਲਾ ਕਰ ਦਿੱਤਾ ਸੀ ਅਤੇ ਇਹ ਪੀਜੀਆਈ ਚੰਡੀਗੜ੍ਹ ਵਿੱਚ ਜੇਰੇ ਇਲਾਜ ਸੀ ਅਤੇ ਅੱਜ ਇਸਦੀ ਮੌਤ ਹੋ ਗਈ ਹੈ। ਇਸ ਸਬੰਧੀ ਅਸੀਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਆਰੋਪੀ ਮਲਕੀਤ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।