ਪੰਜਾਬ ਗੁਰਦਾਸਪੁਰ ਪੁਲਿਸ ਵੱਲੋਂ ਅੱਧਾ ਕਿਲੋ ਹੈਰੋਇਨ ਸਮੇਤ ਇਕ ਕਾਬੂ; ਡਰੋਨ ਰਸਤੇ ਪਾਕਿਸਤਾਨ ਤੋਂ ਮੰਗਵਾਉਂਦੇ ਸੀ ਹੈਰੋਇਨ; ਜਾਸੂਸੀ ਦੇ ਦੋਸ਼ ਹੇਠਾਂ ਜੇਲ੍ਹ ਅੰਦਰ ਬੰਦ ਦੋਸ਼ੀ ਦਾ ਭਰਾ ਐ ਮੁਲਜ਼ਮ By admin - July 26, 2025 0 4 Facebook Twitter Pinterest WhatsApp ਗੁਰਦਾਸਪੁਰ ਪੁਲਿਸ ਨੇ ਇਕ ਸਖਸ਼ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜੇ ਗਏ ਮੁਲਜਮ ਦੀ ਪਛਾਣ ਮਹਿਕਪ੍ਰੀਤ ਸਿੰਘ ਵਜੋਂ ਹੋਈ ਐ। ਪੁਲਿਸ ਦੇ ਦੱਸਣ ਮੁਤਾਬਕ ਫੜਿਆ ਗਿਆ ਮੁਲਜਮ ਜੇਲ੍ਹ ਅੰਦਰ ਬੰਦ ਸੁਖਪ੍ਰੀਤ ਸਿੰਘ ਦਾ ਭਰਾ ਐ ਅਤੇ ਇਹ ਸੁਖਪ੍ਰੀਤ ਸਿੰਘ ਵੱਲੋਂ ਪਾਕਿਸਤਾਨ ਤੋਂ ਮੰਗਵਾਏ ਜਾਂਦੇ ਨਸ਼ਿਆਂ ਦੀ ਦੇਖਭਾਲ ਕਰਦਾ ਸੀ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਦੱਸਣਯੋਗ ਐ ਕਿ ਜਾਸੂਸੀ ਦੇ ਦੋਸ਼ ਹੇਠ ਆਪਰੇਸ਼ਨ ਸਿੰਦੂਰ ਦੌਰਾਨ ਗ੍ਰਿਫਤਾਰ ਕੀਤੇ ਗਏ ਸੁਖਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਇਸ ਸਮੇਂ ਜੇਲ ਵਿੱਚ ਬੰਦ ਹਨ। ਇਹ ਦੋਵੇਂ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸਨ। ਇਸ ਦਾ ਖੁਲਾਸਾ ਸੁਖਪ੍ਰੀਤ ਸਿੰਘ ਦੇ ਭਰਾ ਮਹਿਕਪ੍ਰੀਤ ਸਿੰਘ ਦੀ 509 ਗ੍ਰਾਮ ਹੈਰੋਇਨ ਸਮੇਤ ਹੋਈ ਗ੍ਰਿਫਤਾਰੀ ਤੋਂ ਹੋਇਆ ਹੈ। ਥਾਣਾ ਦੋਰਾਂਗਲਾ ਪੁਲਿਸ ਨੇ ਸਰਹੱਦੀ ਪਿੰਡ ਆਦੀਆਂ ਦੇ ਰਹਿਣ ਵਾਲੇ ਮਹਿਕਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਕਪ੍ਰੀਤ ਸਰਹੱਦ ਪਾਰੋਂ ਪਾਕਿਸਤਾਨ ਤੋਂ ਆਉਣ ਵਾਲੀ ਹੈਰੋਇਨ ਦੀ ਖੇਪ ਨੂੰ ਸੰਭਾਲਦਾ ਸੀ। ਇਹ ਵੀ ਦੱਸਣਯੋਗ ਐ ਕਿ ਮਹਿਕਪ੍ਰੀਤ ਦਾ ਭਰਾ ਸੁਖਪ੍ਰੀਤ ਆਪਣੇ ਇੱਕ ਸਾਥੀ ਕਰਨਵੀਰ ਸਮੇਤ ਭਾਰਤ ਦੀਆਂ ਗੁਪਤ ਸੂਚਨਾਵਾਂ ਗੁਆਂਡੀ ਦੇਸ਼ ਪਾਕਿਸਤਾਨ ਨੂੰ ਪਹੁੰਚਾਣ ਦੇ ਦੋਸ਼ ਹੇਠ ਕਰੀਬ ਦੋ ਮਹੀਨੇ ਪਹਿਲਾਂ ਗਿਰਫਤਾਰ ਕੀਤਾ ਗਿਆ ਸੀ। ਉਹਨਾਂ ਕੋਲੋਂ ਉਸ ਵੇਲੇ ਸੀਮਾ ਪਾਰ ਤੋਂ ਮੰਗਵਾਈ ਗਈ ਪਿਸਟਲ ਵੀ ਬਰਾਮਦ ਕੀਤੀ ਗਈ ਸੀ।