ਪੰਜਾਬ ਨਾਲਾ ਪੁਲਿਸ ਦੀ ਤਿੰਨ ਨਿੱਜੀ ਹੋਟਲਾਂ ’ਤੇ ਛਾਪੇਮਾਰੀ; ਹੋਟਲਾਂ ਅੰਦਰ ਹੋ ਰਹੀਆਂ ਬੇਨਿਯਮੀਆਂ ਦੀ ਕੀਤੀ ਜਾਂਚ; ਹੋਟਲ ਅੰਦਰ ਠਹਿਰ ਜੋੜਿਆਂ ਤੋਂ ਵੀ ਕੀਤੀ ਪੁਛਗਿੱਛ By admin - July 26, 2025 0 13 Facebook Twitter Pinterest WhatsApp ਬਰਨਾਲਾ ਸ਼ਹਿਰ ਦੇ ਆਈਟੀਆਈ ਚੌਂਕ ਵਿਖੇ ਸਥਿਤ ਹੋਟਲਾਂ ਵਿਚ ਅੱਜ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਡੀਐਸਪੀ ਤਸਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਪਹੁੰਚੀਆਂ ਪੁਲਿਸ ਟੀਮਾਂ ਨੇ ਹੋਟਲਾਂ ਅੰਦਰ ਅਚਾਨਕ ਛਾਪੇਮਾਰੀ ਕੀਤੀ। ਪੁਲਿਸ ਨੇ ਇਹ ਛਾਪੇਮਾਰੀ ਹੋਟਲਾਂ ਅੰਦਰ ਹੋ ਰਹੀਆਂ ਬੇਨਿਯਮੀਆਂ ਦੀ ਜਾਂਚ ਲਈ ਕੀਤੀ ਗਈ ਸੀ। ਇਸੇ ਦੌਰਾਨ ਹੋਟਲਾਂ ਦੇ ਕਮਰਿਆਂ ਅੰਦਰ ਠਹਿਰੇ ਜੋੜਿਆਂ ਅੰਦਰ ਹਫੜਾ-ਦਫਰੀ ਮੱਚ ਗਈ। ਇਸ ਮੌਕੇ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਹੋਟਲ ਬਣਾਉਣ ਸਮੇਂ ਸਰਕਾਰ ਵੱਲੋਂ ਤੈਅ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਹੋਣ ਜਾਂ ਨਾ ਹੋਣ ਬਾਰੇ ਜਾਂਚ ਕੀਤੀ। ਇਨ੍ਹਾਂ ਤਿੰਨ ਹੋਟਲਾਂ ਹੋਟਲਾਂ ਵਿਚ ਕੈਨੇਡਾ, ਮਿਲਨ ਅਤੇ ਸਿਮਰ ਹੋਟਲ ਸ਼ਾਮਲ ਨੇ। ਪੁਲਿਸ ਨੇ ਜਾਂਚ ਤੋਂ ਬਾਅਦ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਹੋਟਲਾ ਨੂੰ ਨਿਯਮਾਂ ਦੀ ਪੂਰਤੀ ਨਾ ਕੀਤੇ ਜਾਣ ਤੱਕ ਜਿੰਦਰਾ ਜੜ੍ਹ ਦਿੱਤਾ। ਜਾਣਕਾਰੀ ਅਨੁਸਾਰ ਪੁਲਿਸ ਰੇਡ ਦੌਰਾਨ ਪੁਲਿਸ ਨੇ ਲੱਗਭੱਗ ਸਾਰੇ ਹੀ ਹੋਟਲਾਂ ਵਿੱਚ ਕਮਰੇ ਲੈ ਕੇ ਠਹਿਰੇ ਔਸਤਨ 7/8 ਜੋੜਿਆਂ ਦੀ ਪਹਿਚਾਣ ਲਈ, ਉਨ੍ਹਾਂ ਦੇ ਆਧਾਰ ਕਾਰਡ ਅਤੇ ਹੋਟਲਾਂ ਵਿੱਚ ਰੂਮ ਰੈਂਟ ਤੇ ਦੇਣ ਸਮੇਂ ਰਿਕਾਰਡ ਰੱਖਣ ਲਈ ਲਾਏ ਰਜਿਸਟਰਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਅਧਿਕਾਰੀਆਂ ਨੇ ਹੋਟਲਾਂ ਦੇ ਕਮਰਿਆਂ ਵਿੱਚ ਠਹਿਰੇ ਜੋੜਿਆਂ ਨੂੰ ਜਾਂਚ ਤੋਂ ਬਾਅਦ ਉੱਥੋਂ ਭੇਜ ਦਿੱਤਾ। ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸ਼ਨਾਖਤੀ ਕਾਰਡ ਦੇ ਕੇ, ਕਮਰਿਆਂ ਵਿੱਚ ਠਹਿਰੇ ਜੋੜਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਬੇਸ਼ੱਕ, ਉਹ ਮੈਰਿਡ ਹੋਣ ਜਾ ਨਹੀਂ। ਇਸ ਮੌਕੇ ਡੀਐਸਪੀ ਬੈਂਸ ਨੇ ਕਿਹਾ ਕਿ ਹੋਟਲਾਂ ਦੀ ਅਜਿਹੀ ਚੈਕਿੰਗ ਜਾਰੀ ਰਹੇਗੀ ਤਾਂਕਿ ਕਿ ਕਿਸੇ ਵੀ ਹੋਟਲ ਵਿਚ ਕੋਈ ਗੈਰਕਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ।