ਪੰਜਾਬ ਜ਼ੀਰਕਪੁਰ ’ਚ ਨਬਾਲਿਗ ਨੂੰ ਅਗਵਾ ਕਰ ਕੇ ਜਬਰ ਜਨਾਹ; ਪੁਲਿਸ ਨੇ ਦੋ ਅਣਪਛਾਤਿਆਂ ਖਿਲਾਫ ਦਰਜ ਕੀਤਾ ਕੇਸ By admin - July 26, 2025 0 3 Facebook Twitter Pinterest WhatsApp ਜ਼ੀਰਕਪੁਰ ਵਿਖੇ ਇੱਕ 16 ਸਾਲਾ ਨਾਬਾਲਿਗ ਲੜਕੀ ਨੂੰ ਕਾਰ ਵਿੱਚ ਅਗਵਾ ਕਰਕੇ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਪਹੁੰਚੀ ਸ਼ਿਕਾਇਤ ਮੁਤਾਬਕ ਕਾਰ ਸਵਾਰ ਨੌਜਵਾਨਾਂ ਨੇ ਰਸਤਾ ਪੁੱਛਣ ਬਹਾਨੇ ਲੜਕੀ ਨੂੰ ਕਾਰ ਵਿਚ ਬਿਠਾਇਆ ਅਤੇ ਫਿਰ ਚਲਦੀ ਕਾਰ ਵਿਚ ਜਬਰ ਜਨਾਹ ਕਰਨ ਤੋਂ ਬਾਅਦ ਸੁੰਨਸਾਨ ਥਾਂ ਤੇ ਉਤਾਰ ਕੇ ਫਰਾਰ ਹੋ ਗਏ। ਪੁਲਿਸ ਨੇ ਪੀੜਤਾਂ ਦੀ ਮਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਦਿੱਤੇ ਬਿਆਨ ਵਿੱਚ, ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ 16 ਸਾਲਾ ਨਾਬਾਲਗ ਧੀ ਜ਼ੀਰਕਪੁਰ ਦੇ ਇੱਕ ਸੈਲੂਨ ਵਿੱਚ ਕੰਮ ਕਰਦੀ ਹੈ ਅਤੇ ਉਹ ਚੰਡੀਗੜ੍ਹ ਅੰਬਾਲਾ ਹਾਈਵੇਅ ‘ਤੇ ਸੈਲੂਨ ਗਈ ਸੀ ਪਰ ਘਰ ਵਾਪਸ ਨਹੀਂ ਆਈ। 23 ਜੁਲਾਈ ਨੂੰ ਉਹ ਘਰ ਵਾਪਸ ਆਈ ਅਤੇ ਦੱਸਿਆ ਕਿ ਉਹ ਡੇਰਾਬੱਸੀ ਵਿੱਚ ਰਹਿਣ ਵਾਲੇ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਨਾਢਾ ਸਾਹਿਬ ਗਈ ਸੀ, ਉਹ ਉਸ ਨੌਜਵਾਨ ਨੂੰ ਇੱਕ ਮਹੀਨੇ ਤੋਂ ਜਾਣਦੀ ਹੈ ਅਤੇ ਉਹ ਉਸ ਦਾ ਚੰਗਾ ਦੋਸਤ ਹੈ। 22 ਜੁਲਾਈ ਨੂੰ ਸ਼ਾਮ 4:30 ਵਜੇ ਦੇ ਕਰੀਬ ਉਹ ਆਪਣੇ ਦੋਸਤ ਨੂੰ ਮਿਲੀ ਅਤੇ ਨਾਡਾ ਸਾਹਿਬ ਤੋਂ ਇੱਕ ਆਟੋ ਵਿੱਚ ਡੇਰਾਬੱਸੀ ਆਈ ਅਤੇ ਸ਼ਾਮ 6 ਵਜੇ ਦੇ ਕਰੀਬ ਉਹ ਇਸ ਆਟੋ ਵਿੱਚ ਜ਼ੀਰਕਪੁਰ ਮੈਟਰੋ ਮਾਲ ਦੇ ਨੇੜੇ ਪਹੁੰਚੀ। ਆਟੋ ਤੋਂ ਉਤਰਨ ਤੋਂ ਬਾਅਦ, ਉਹ ਪੈਦਲ ਘਰ ਆ ਰਹੀ ਸੀ ਕਿ ਇੱਕ ਕਾਲੇ ਰੰਗ ਦੀ ਕਾਰ ਜਿਸ ਵਿੱਚ ਦੋ ਅਣਪਛਾਤੇ ਨੌਜਵਾਨ ਸਨ, ਉਸ ਦੇ ਨੇੜੇ ਆ ਕੇ ਰੁਕੀ। ਇੱਕ ਨੌਜਵਾਨ ਨੇ ਉਸਨੂੰ ਰਸਤਾ ਪੁੱਛਿਆ ਅਤੇ ਫਿਰ ਦੂਜੇ ਨੌਜਵਾਨ ਨੇ ਉਸਨੂੰ ਖਿੱਚ ਕੇ ਆਪਣੀ ਕਾਰ ਵਿੱਚ ਬਿਠਾਇਆ। ਉਹ ਉਸਨੂੰ ਚੰਡੀਗੜ੍ਹ ਟ੍ਰਿਬਿਊਨ ਚੌਕ ਤੋਂ ਫੇਜ਼-11 ਦੇ ਜੰਗਲਾਂ ਵਿੱਚ ਲੈ ਗਏ। ਉਨ੍ਹਾਂ ਨੌਜਵਾਨਾਂ ਨੇ ਉਸ ਨਾਲ ਚੱਲਦੀ ਕਾਰ ਵਿੱਚ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਇੱਕ ਸੁੰਨਸਾਨ ਜਗ੍ਹਾ ‘ਤੇ ਛੱਡ ਦਿੱਤਾ ਅਤੇ ਭੱਜ ਗਏ। ਉਸਦੀ ਧੀ ਦੀ ਗੱਲ ਸੁਣਨ ਤੋਂ ਬਾਅਦ, ਉਸ ਦੀ ਮਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਮਾਂ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ।