ਪੰਜਾਬ ਲੁਧਿਆਣਾ ਦੇ ਤਾਜਪੁਰ ’ਚ ਘਰੇਲੂ ਝਗੜੇ ਦੌਰਾਨ ਹਾਈ ਵੋਲਟੇਜ਼ ਡਰਾਮਾ; ਮਕਾਨ ਦੇ ਕਬਜ਼ੇ ਨੂੰ ਲੈ ਕੇ ਪਿਓ-ਧੀ ਵਿਚਾਲੇ ਹੋਇਆ ਤਕਰਾਰ By admin - July 26, 2025 0 3 Facebook Twitter Pinterest WhatsApp ਲੁਧਿਆਣਾ ਦੇ ਤਾਜਪੁਰ ਰੋਡ ਤੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਇਕ ਸਖਸ਼ ਨੇ ਕੁੱਝ ਲੋਕਾਂ ਦੀ ਮਦਦ ਨਾਲ ਇਕ ਘਰ ਅੰਦਰੋਂ ਸਾਮਾਨ ਕੱਢ ਕੇ ਇਕ ਵਾਹਨ ਵਿਚ ਲੱਦਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਘਰ ਅੰਦਰ ਮੌਜੂਦ ਇਕ ਲੜਕੀ ਨਾਲ ਖਿੱਚ-ਧੂਹ ਵੀ ਕੀਤੀ ਅਤੇ ਉਸ ਨੂੰ ਬੰਦੀ ਬਣਾ ਕੇ ਸਾਮਾਨ ਵਾਹਨ ਵਿਚ ਲੱਦਿਆ ਗਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਮੀਡੀਆ ਪਹੁੰਚ ਗਿਆ, ਜਿਸ ਤੋਂ ਬਾਅਦ ਇਹ ਮਾਮਲਾ ਪਿਉ-ਧੀ ਵਿਚਾਲੇ ਵਿਵਾਦ ਦਾ ਨਿਕਲਿਆ। ਦਰਅਸਲ ਘਰ ਅੰਦਰ ਰਹਿ ਰਹੀ ਲੜਕੀ ਦਾ ਕਹਿਣਾ ਸੀ ਕਿ ਉਸ ਦਾ ਪਿਉ ਬਾਹਰੀ ਲੋਕਾਂ ਦੀ ਮਦਦ ਨਾਲ ਉਸ ਤੋਂ ਮਕਾਨ ਖਾਲੀ ਕਰਵਾਉਣਾ ਚਾਹੁੰਦਾ ਐ। ਉਧਰ ਲੜਕੀ ਦੇ ਪਿਤਾ ਦਾ ਕਹਿਣਾ ਐ ਉਸ ਨੇ ਇਹ ਮਕਾਨ ਵੇਚ ਦਿੱਤਾ ਐ ਪਰ ਇਹ ਧੱਕੇ ਨਾਲ ਕਬਜਾ ਕਰੀ ਰੱਖਣਾ ਚਾਹੁੰਦੇ ਨੇ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਐ।