ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਇਕ 2 ਸਾਲਾ ਬੱਚੀ ਦੇ ਭੇਦਭਰੇ ਹਾਲਾਤਾਂ ਵਿਚ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਐ। ਜਾਣਕਾਰੀ ਅਨੁਸਾਰ ਇਕ ਪਰਵਾਸੀ ਪਰਿਵਾਰ ਝਾਰਖੰਡ ਜਾਣ ਲਈ ਰੇਲ ਗੱਡੀ ਦੀ ਉਡੀਕ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਦੋ ਸਾਲਾ ਬੱਚੀ ਨੇੜੇ ਹੀ ਖੇਡ ਰਹੀ ਸੀ। ਇਸੇ ਦੌਰਾਨ ਬੱਚੀ ਅਚਾਨਕ ਲਾਪਤਾ ਹੋ ਗਈ, ਜਿਸ ਦੀ ਪਰਿਵਾਰ ਨੇ ਰੇਲਵੇ ਸਟੇਸ਼ਨ ਤੇ ਕਾਫੀ ਭਾਲ ਕੀਤੀ ਪਰ ਬੱਚੀ ਦਾ ਥਹੂ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਤਕ ਪਹੁੰਚ ਕੀਤੀ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਐ। ਪੁਲਿਸ ਨੇ ਮਾਮਲੇ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਐ।