ਫਰੀਦਕੋਟ ਬੈਂਕ ਘਪਲਾ ਮਾਮਲੇ ’ਚ ਦੋਸ਼ੀ ਦੀ ਪਤਨੀ ਵੀ ਨਾਮਜ਼ਦ; ਪਤਨੀ ਦੇ ਖਾਤੇ ’ਚ ਵੀ ਟਰਾਸਫਰ ਹੋਈਆਂ ਸੀ ਵੱਡੀਆਂ ਰਕਮਾਂ

0
4

ਫਰੀਦਕੋਟ ਦੇ ਐਸਬੀਆਈ ਬੈਂਕ ’ਚ ਹੋਏ ਬਹੁ-ਕਰੌੜੀ ਘਪਲੇ ਵਿਚ ਨਵੇਂ ਨਵੇਂ ਖੁਲਾਸੇ ਹੋ ਰਹੇ ਨੇ। ਪੁਲਿਸ ਨੇ ਇਸ ਮਾਮਲੇ ਵਿਚ ਦੋਸ਼ੀ ਬੈਂਕ ਮੁਲਾਜਮ ਦੀ ਪਤਨੀ ਨੂੰ ਵੀ ਨਾਮਜ਼ਦ ਕੀਤਾ ਐ। ਪੁਲਿਸ ਜਾਂਚ ਮੁਤਾਬਕ ਸਾਹਮਣੇ ਆਇਆ ਕਿ ਮੁਲਜਮ ਦੀ ਪਤਨੀ ਦੇ ਖਾਤੇ ਵਿਚ ਵੀ ਵੱਡੀਆਂ ਟਰਾਜਿਕਸ਼ਨਜ਼ ਹੋਈਆਂ ਸੀ, ਜਿਸ ਤੋਂ ਬਾਅਦ ਪੁਲਿਸ ਨੇ ਪਤਨੀ ਨੂੰ ਵੀ ਨਾਮਜਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਹੁਣ ਤਕ ਦੇ ਅੰਦਾਜ਼ੇ ਮੁਤਾਬਕ ਬੈਂਕ ਮੁਲਾਜਮ ਨੇ ਕਰੀਬ 6 ਕਰੋੜ ਰੁਪਏ ਦਾ ਘਪਲਾ ਕੀਤਾ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਬੈਂਕ ਕੈਸ਼ੀਅਰ ਅਮਿਤ ਅਰੋੜਾ ਨੇ ਆਪਣੀ ਪਤਨੀ ਰੁਪਿੰਦਰ ਕੌਰ ਦੇ ਖਾਤਿਆਂ ਚ ਵੀ ਵੱਡੀ ਰਕਮ ਟਰਾਂਸਫਰ ਕੀਤੀ ਸੀ ਜਿਸ ਦੇ ਚੱਲਦੇ ਉਸ ਦੀ ਪਤਨੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਡੀਐਸਪੀ ਤਰਲੋਚਨ ਸਿੰਘ ਦੇ ਦੱਸਣ ਮੁਤਾਬਕ ਹੁਣ ਤੱਕ 130 ਸ਼ਿਕਾਇਤਾਂ ਮਿਲ ਚੁੱਕੀਆਂ ਨੇ ਜਿਨ੍ਹਾਂ ਅਨੁਸਾਰ 6 ਕਰੋੜ ਤੋਂ ਵੱਧ ਰਕਮ ਦਾ ਘਪਲਾ ਹੋਇਆ ਹੈ ਅਤੇ ਅਗਲੀ ਜਾਂਚ ਅਜੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅਮਿਤ ਅਰੋੜਾ ਆਪਣੀ ਪਤਨੀ ਰੁਪਿੰਦਰ ਕੌਰ ਦੇ ਖਾਤਿਆਂ ਚ ਵੀ ਵੱਡੀਆਂ ਰਕਮਾਂ ਟਰਾਂਸਫਰ ਕੀਤੀਆਂ ਸਨ, ਜਿਸ ਦੇ ਚਲਦਿਆਂ ਉਸ ਦੀ ਪਤਨੀ ਨੂੰ ਵੀ ਹੁਣ ਇਸ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ ਅਤੇ ਅਮਿਤ ਢੀਂਗੜਾ ਦੀ ਤਲਾਸ਼ ’ਚ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here