ਪੰਜਾਬ ਫਾਜਿਲਕਾ ’ਚ ਸ਼ਰਾਬੀ ਸਖਸ਼ ਵੱਲੋਂ ਵੀਡੀਓ ਬਣਾਉਣ ’ਤੇ ਹੰਗਾਮਾ; ਔਰਤਾਂ ਨੇ ਮਾਰੀਆਂ ਚਪੇੜਾਂ ਤੇ ਕੀਤੀ ਖਿੱਚਧੂਹ, ਵੀਡੀਓ ਵਾਇਰਲ By admin - July 25, 2025 0 13 Facebook Twitter Pinterest WhatsApp ਫਾਜਿਲਕਾ ਦੇ ਘੰਟਾ ਘਰ ਇਲਾਕੇ ਅੰਦਰ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸ਼ਰਾਬੀ ਹਾਲਤ ਵਿਚ ਇਕ ਸਖਸ਼ ਨੇ ਔਰਤਾਂ ਦੀ ਵੀਡੀਓ ਬਣਾਉਣੀ ਚਾਹੀ, ਜਿਸ ਤੋਂ ਬਾਅਦ ਗੁੱਸੇ ਵਿਚ ਆਈਆਂ ਦੋ ਔਰਤਾਂ ਨੇ ਉਸ ਦਾ ਕੁਟਾਪਾ ਚਾੜ ਦਿੱਤਾ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ। ਮੀਡੀਆ ਸਾਹਮਣੇ ਆਪਣਾ ਪੱਖ ਰਖਦਿਆਂ ਸਖਸ਼ ਨੇ ਕਿਹਾ ਕਿ ਇਹ ਔਰਤਾਂ ਘੰਟਾ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਸਨ, ਜਿਸ ਕਾਰਨ ਉਸ ਨੇ ਵੀਡੀਓ ਬਣਾਈ ਐ। ਦੂਜੇ ਪਾਸੇ ਔਰਤਾਂ ਦਾ ਕਹਿਣਾ ਐ ਕਿ ਉਹ ਇੱਥੋਂ ਗੁਜਰ ਰਹੀਆਂ ਸੀ ਕਿ ਇਸ ਸਖਸ ਨੇ ਉਨ੍ਹਾਂ ਦੀ ਵੀਡੀਓ ਬਣਾਈ ਅਤੇ ਕਾਰਨ ਪੁੱਛਣ ਤੇ ਚੱਪਲ ਨਾਲ ਹਮਲਾ ਕਰ ਦਿੱਤਾ। ਫਿਲਹਾਲ ਦੋਵੇਂ ਧਿਰਾਂ ਕੈਮਰੇ ਮੂਹਰੇ ਖੁਦ ਨੂੰ ਸੱਚਾ ਸਾਬਤ ਕਰਦੀਆਂ ਦਿਖਾਈ ਦਿੱਤੀਆਂ।