ਅਬੋਹਰ ’ਚ ਲੋਕਾਂ ਹੱਥੇ ਚੜ੍ਹਿਆ ਚੋਰੀਸ਼ੁਦਾ ਸਾਮਾਨ ਖਰੀਦਣ ਵਾਲਾ ਕਬਾੜੀਆ; ਅੱਕੇ ਲੋਕਾਂ ਨੇ ਕਬਾੜੀਏ ਨੂੰ ਚੋਰੀ ਦੇ ਸਮਾਨ ਸਮੇਤ ਕੀਤਾ ਪੁਲਿਸ ਹਵਾਲੇ

0
11

ਅਬੋਹਰ ਅਧੀਨ ਆਉਂਦੇ ਹਲਕਾ ਬੱਲੂਆਣਾ ਦੇ ਪਿੰਡ ਬੁਰਜ ਮੁਹਾਰ ਵਿਖੇ ਲੋਕਾਂ ਨੇ ਚੋਰੀਸ਼ੁਦਾ ਸਾਮਾਨ ਖਰੀਦਣ ਵਾਲੇ ਕਬਾੜੀਏ ਨੂੰ ਰੰਗੇ ਹੱਥੀ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਐ। ਜਾਣਕਾਰੀ ਅਨੁਸਾਰ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਚੋਰਾਂ ਦੀ ਪੈੜ ਨੱਪੀ ਜਾ ਰਹੀ ਸੀ।
ਇਸੇ ਦੌਰਾਨ ਚੋਰਾਂ ਦੀ ਭਾਲ ਕਰਦੇ ਕਰਦੇ ਲੋਕ ਇੱਥੇ ਕਬਾੜੀਏ ਦੇ ਦੁਕਾਨ ਤੇ ਪਹੁੰਚੇ ਜਿੱਥੇ ਕਾਫੀ ਮਾਤਰਾ ਵਿਚ ਚੋਰੀਸ਼ੁਦਾ ਸਾਮਾਨ ਬਰਾਮਦ ਹੋਇਆ। ਇਸ ਤੋਂ ਬਾਅਦ ਲੋਕਾਂ ਨੇ ਕਬਾੜੀਏ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਬਾੜੀਏ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਅੱਧੀ ਦਰਜਨ ਤੋਂ ਵਧੇਰੇ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ, ਜਿਨ੍ਹਾਂ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਕਿ ਇਲਾਕੇ ਅੰਦਰ  ਚੋਰ ਕਾਫੀ ਸਮੇਂ ਤੋਂ ਲੋਕਾਂ ਦਾ ਸਾਮਾਨ ਚੋਰੀ ਕਰ ਰਹੇ ਸੀ। ਚੋਰਾ ਵੱਲੋਂ ਲੋਕਾਂ ਦੇ ਘਰਾਂ, ਦੁਕਾਨਾ ਅਤੇ ਕਾਰੋਬਾਰੀ ਅਦਾਰਿਆਂ ਵਿਚੋਂ ਸਾਮਾਨ ਚੋਰ ਕਰ ਕੇ ਅੱਗੇ ਕਬਾੜੀਏ ਕੋਲ ਵੇਚਿਆ ਜਾ ਰਿਹਾ ਐ। ਕਬਾੜੀਏ ਦੀ ਦੁਕਾਨ ਵਿਚੋਂ ਕਾਫੀ ਸਾਰਾ ਚੋਰੀਸ਼ੁਦਾ ਸਾਮਾਨ ਬਰਾਮਦ ਹੋਇਆ ਐ  ਅਤੇ ਬਹੁਤ ਸਾਰਾ ਸਾਮਾਨ ਉਸ ਨੇ ਅੱਗੇ ਸਪਲਾਈ ਕਰ ਦਿੱਤਾ ਐ।
\ਉਧਰ ਫੜੇ ਗਏ ਕਬਾੜੀਏ ਨੇ ਵੀ ਚੋਰੀਸ਼ੁਦਾ ਸਾਮਾਨ ਖਰੀਦਣ ਦੀ ਗੱਲ ਕਬੂਲਦਿਆਂ ਕਿਹਾ ਕਿ ਉਸ ਕੋਲ ਕਈ ਲੋਕ ਸਾਮਾਨ ਲੈ ਕੇ ਆਉਂਦੇ ਸੀ, ਜਿਸ ਨੂੰ ਉਹ ਕਬਾੜ ਸਮਝ ਕੇ ਖਰੀਦ ਲੈਂਦਾ ਸੀ। ਕਬਾੜੀਏ ਤੋਂ ਬਰਾਮਦ ਸਾਮਾਨ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਐ। ਮੌਕੇ ਤੇ ਇਕੱਠਾ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਬਾੜੀਏ ਤੋਂ ਸਾਰੇ ਚੋਰਾਂ ਦੀ ਨਿਸ਼ਾਨਦੇਹੀ ਕਰ ਕੇ ਸਖਤ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here