ਪੰਜਾਬ ਫਿਰੋਜ਼ਪੁਰ ’ਚ ਭਾਰੀ ਮੀਂਹ ਨੇ ਚਾਰੇ ਪਾਸੇ ਕੀਤਾ ਜਲ-ਥਲ; ਪਾਣੀ ’ਚ ਡੁੱਬੀਆਂ ਕਾਰਾਂ, ਲੋਕ ਹੁੰਦੇ ਰਹੇ ਪ੍ਰੇਸ਼ਾਨ; ਕੁੱਝ ਮਿੰਟਾਂ ਦੇ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਖੁਲ੍ਹੀ ਪੋਲ By admin - July 25, 2025 0 4 Facebook Twitter Pinterest WhatsApp ਫਿਰੋਜ਼ਪੁਰ ਸ਼ਹਿਰ ਅੰਦਰ ਅੱਜ ਪਈ ਕੁੱਝ ਦੇਰ ਦੀ ਭਾਰੀ ਬਰਸਾਤ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਐ, ਉਥੇ ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਐ। ਇੱਥੇ ਕੁੱਝ ਮਿੰਟਾਂ ਦੇ ਮੀਂਹ ਨੇ ਚਾਰੇ ਪਾਸੇ ਜਲ-ਥਲ ਕਰ ਦਿੱਤੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪਈ। ਹਾਲਾਤ ਅਜਿਹੇ ਸੀ ਕਿ ਸੜਕਾਂ ਤੇ ਪਾਣੀ ਭਰਨ ਕਾਰਨ ਕਾਰਾਂ ਅਤੇ ਮੋਟਰ ਸਾਈਕਲਾਂ ਨੇ ਬੰਦ ਕਰ ਦਿੱਤਾ ਐ। ਉਧਰ ਲੋਕਾਂ ਅੰਦਰ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਲੈ ਕੇ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਨੇ ਕਿਹਾ ਕਿ ਅਜੇ ਤਾਂ ਕੁੱਝ ਹੀ ਮਿੰਟਾਂ ਦੀ ਬਰਸਾਤ ਹੋਈ ਐ ਅਤੇ ਜੇਕਰ ਇਹ ਮੀਂਹ ਲਗਾਤਾਰ ਪੈਣਾ ਸ਼ੁਰੂ ਹੋ ਜਾਵੇ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਨੇ।