ਪੰਜਾਬ ਬਠਿੰਡਾ ਦੌਰੇ ’ਤੇ ਪਹੁੰਚੇ ਬੀਜੇਪੀ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ; ਮਨਪ੍ਰੀਤ ਬਾਦਲ ਦੇ ਗ੍ਰਹਿ ਵਿਖੇ ਜਾ ਕੇ ਕੀਤੀ ਮੁਲਾਕਾਤ; ਕਿਹਾ, ਪੰਜਾਬ ਵਾਸੀ ਚਾਹੁੰਦੇ ਨੇ ਸੂਬੇ ’ਚ ਬੀਜੇਪੀ ਦੀ ਸਰਕਾਰ By admin - July 24, 2025 0 4 Facebook Twitter Pinterest WhatsApp ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਬਠਿੰਡਾ ਦੌਰੇ ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਆਗੂਆਂ ਨਾਲ ਮਿਲ ਕੇ ਪਾਰਟੀ ਦੀ ਬਿਹਤਰੀ ਲਈ ਵਿਚਾਰ ਵਟਾਦਰਾ ਕੀਤਾ। ਇਸੇ ਦੌਰਾਨ ਉਹ ਸੀਨੀਅਰ ਆਗੂ ਤੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਵੀ ਗਏ, ਜਿੱਥੇ ਦੋਵੇਂ ਆਗੂਆਂ ਨੇ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਸਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਦੀ ਵੇਖਣਾ ਚਾਹੁੰਦੇ ਨੇ। ਉਨ੍ਹਾਂ ਕਿਹਾ ਕਿ ਸ਼ਾਇਦ ਪਰਮਾਤਮਾ ਵੀ ਇਹੀ ਚਾਹੁੰਦਾ ਐ ਕਿ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਾ ਐ ਅਤੇ ਹੁਣ ਇਸ ਦੀ ਵਾਗਡੋਰ ਭਾਜਪਾ ਹੱਥ ਸੌਂਪ ਕੇ ਪੰਜਾਬ ਨੂੰ ਹੋਰ ਨੁਕਸਾਨ ਤੋਂ ਬਚਾਉਣਾ ਚਾਹੀਦਾ ਐ।