ਅੰਮ੍ਰਿਤਸਰ ਸਿਹਤ ਵਿਭਾਗ ਨੇ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਐ। ਵਿਭਾਗ ਨੇ ਤਰਨ ਤਾਰਨ ਰੋਡ ਤੇ ਸਥਿਤ ਇਕ ਫੈਕਟਰੀ ਵਿਚ ਛਾਪੇਮਾਰੀ ਕਰ ਕੇ ਉੱਥੋਂ ਭਾਰੀ ਮਾਤਰਾ ਵਿਚ ਨਕਲੀ ਦੇਸੀ ਘਿਓ ਅਤੇ ਹੋਰ ਸਾਜੋ ਸਾਮਾਨ ਬਰਾਮਦ ਕੀਤਾ ਐ। ਸਿਹਤ ਅਧਿਕਾਰੀਆਂ ਦੇ ਦੱਸਣ ਮੁਤਾਬਕ ਇੱਥੇ ਰਿਫਾਇੰਡ ਤੇ ਵਨਸਪਤੀ ਨੂੰ ਮਿਲਾ ਕੇ ਦੇਸੀ ਘਿਓ ਤਿਆਰ ਕੀਤਾ ਜਾਂਦਾ ਸੀ, ਜਿਸ ਨੂੰ ਅੱਗੇ ਗੁਰਦੁਆਰਿਆਂ ਅਤੇ ਮੰਦਰਾਂ ਦੇ ਬਾਹਰ ਵੇਚਣ ਲਈ ਸਪਲਾਈ ਕੀਤਾ ਜਾਂਦਾ ਸੀ। ਵਿਭਾਗ ਨੇ ਬਰਾਮਦ ਸਾਮਾਨ ਜ਼ਬਤ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਅਧਿਕਾਰੀ ਰਜਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ ਨਕਲੀ ਘਿਓ ਤਿਆਰ ਕਰਨ ਦੀ ਸੂਹ ਮਿਲੀ ਸੀ, ਜਿਸ ਤੋਂ ਬਾਦ ਮੌਕੇ ਤੇ ਪਹੁੰਚ ਕੇ ਰੇਡ ਕੀਤ ਗਈ ਐ। ਛਾਪੇਮਾਰੇ ਦੌਰਾਨ ਭਾਰੀ ਮਾਤਰਾ ਵਿਚ ਵਨਸਪਤੀ ਤੋਂ ਇਲਾਵਾ 368 ਕਿਲੋਗਰਾਮ ਨਕਲੀ ਘਿਓ ਅਤੇ ਭਾਰੀ ਮਾਤਰਾ ਵਿਚ ਰਿਫਾਇੰਡ ਬਰਾਮਦ ਹੋਇਆ ਐ। ਵਿਭਾਗ ਨੇ ਬਰਾਮਦ ਹੋਈ ਸਾਰੀ ਸਮੱਗਰੀ ਜ਼ਬਤ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਐ।