ਕਪੂਰਥਲਾ ਵਿਖੇ ਸੜਕ ਹਾਦਸੇ ’ਚ ਇਕ ਦੀ ਮੌਤ, ਦੂਜਾ ਜ਼ਖ਼ਮੀ; ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਪਿੱਛੋਂ ਮਾਰੀ ਟੱਕਰ; ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ

0
4

 

ਕਪੂਰਥਲਾ ਦੇ ਪਿੰਡ ਡਡਵੰਡੀ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਜਣੇ ਦੀ ਮੌਤ ਜਦਕਿ ਇਕ ਹੋਰ ਦੇ ਜ਼ਖਮੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਪਿੰਡ ਡਡਵਿੰਡੀ ਨੇੜੇ ਦੋ ਸਕੂਟੀ ਸਵਾਰ ਸੜਕ ਪਾਰ ਕਰ ਰਹੇ ਸੀ ਕਿ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਬਲਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਕੋਠੇ ਈਸ਼ਰ ਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੀ ਸਕੂਟੀ ਤੇ ਸਵਾਰ ਰਵੀਪਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਫੱਤੂ ਢੀਂਗਾ ਗੰਭੀਰ ਜ਼ਖਮੀ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾ ਦਿੱਤਾ ਐ। ਪੁਲਿਸ ਨੇ ਪ੍ਰਤੱਖਦਰਸ਼ੀਆਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਪ੍ਰਤੱਖਦਰਸ਼ੀ ਸੁਖਚੈਨ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੁੰਡੀ ਛੁਰੀ ਮਾਰ, ਤਰਨਤਾਰਨ ਦੇ ਦੱਸਣ ਮੁਤਾਬਕ ਸਕੂਟੀ ਸਵਾਰਾਂ ਨੇ ਇੱਕਦਮ ਸੜਕ ਕਰਾਸ ਕੀਤੀ ਜਿਸ ਨਾਲ ਪਿੱਛਿਓਂ ਆ ਰਹੀ ਤੇਜ ਰਫਤਾਰ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟੀ ਨੰਬਰ PB09-AL 4821 ਰੰਗ ਵ੍ਹਾਈਟ ਸਵਾਰ ਵਿਅਕਤੀ ਬਲਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਕੋਠੇ ਈਸ਼ਰ ਵਾਲ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੇ ਸਕੂਟੀ ਨੰਬਰ PB09-AQ 0265 ਰੰਗ ਗਰੇ ਸਵਾਰ ਰਵੀਪਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਫੱਤੂ ਢੀਂਗਾ ਥਾਣਾ ਫੱਤੂ ਢੀਂਗਾ ਕਪੂਰਥਲਾ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ ਹੈ। ਸੜਕ ਸੁਰੱਖਿਆ ਫੋਰਸ ਦੇ ਏਐਸਆਈ ਬਖ਼ਸ਼ੀਸ਼ ਸਿੰਘ ਨੇ ਦੱਸਿਆ ਹੈ ਕਿ ਮੌਕੇ ਦੇ ਪ੍ਰਤੱਖ ਦਰਸ਼ੀ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here