ਪਟਿਆਲਾ ਦੇ ਪਿੰਡ ਜਾਹਲਾਂ ’ਚ ਜ਼ਮੀਨ ਐਕਵਾਇਰ ਦਾ ਮੁੱਦਾ ਗਰਮਾਇਆ; ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਪੁਲਿਸ ਤੇ ਕਿਸਾਨ ਆਹਮੋ ਸਾਹਮਣੇ; ਕਿਸਾਨਾਂ ਨੇ ਝੋਨੇ ਦੇ ਖੇਤ ’ਚ ਜੇਸੀਬੀ ਚਲਾਉਣ ਦਾ ਕੀਤਾ ਵਿਰੋਧ

0
4

ਪਟਿਆਲਾ ਦੇ ਪਿੰਡ ਜਾਹਲਾਂ ਵਿਖੇ ਸੜਕ ਲਈ ਐਕਵਾਇਰ ਜ਼ਮੀਨ ਦਾ ਮਾਮਲਾ ਗਰਮਾ ਗਿਆ ਐ। ਇੱਥੇ ਪ੍ਰਸ਼ਾਸਨ ਪੂਰੇ ਲਾਮ-ਲਸ਼ਕਰ ਨਾਲ ਐਕਵਾਇਰ ਜ਼ਮੀਨ ਦਾ ਕਬਜਾ ਲੈਣ ਪਹੁੰਚਿਆ, ਜਿਸ ਦਾ ਕਿਸਾਨਾਂ ਨੇ ਵਿਰੋਧ ਕੀਤਾ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਖਿੱਚੋਤਾਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਪ੍ਰਸ਼ਾਸਨ ਭਾਰੀ ਪੁਲਿਸ ਫੋਰਸ ਸਮੇਤ ਜੇਸੀਬੀ ਮਸ਼ੀਨਾਂ ਲੈ ਕੇ ਪਹੁੰਚਿਆ ਸੀ। ਪ੍ਰਸ਼ਾਸਨ ਨੇ ਝੋਨੇ ਦੀ ਫਸਲ ਵਿਚ ਜੇਸੀਬੀ ਮਸ਼ੀਨਾਂ ਚਲਾ ਕੇ ਕਬਜ਼ੇ ਦੀ ਕੋਸ਼ਿਸ਼ ਕੀਤੀ, ਜਿਸ ਦਾ ਉੱਥੇ ਮੌਜੂਦ ਕਿਸਾਨਾਂ ਨੇ ਵਿਰੋਧ ਕੀਤਾ।
ਦੱਸਣਯੋਗ  ਐ ਕਿ ਜਾਹਲਾਂ ਤੋਂ ਪਟਿਆਲਾ ਬਠਿੰਡਾ ਨਾਲ ਮਿਲਾਉਂਦੀ ਸੜਕ ਬਾਈਪਾਸ ਲਈ ਐਕੁਆਇਰ ਕੀਤੀ ਜਾਹਲਾਂ ਦੇ ਲੋਕਾਂ ਦੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਮੋਰਚਾ ਲਗਾਇਆ ਹੋਇਆ ਐ, ਜਿਸ ਨੂੰ ਖਦੇੜਣ ਦੇ ਇਰਾਦੇ ਨਾਲ ਪੁਲਿਸ ਨੇ ਸਵੇਰੇ ਹੀ ਕਿਸਾਨਾਂ ਦੀ ਫੜੋਫੜੀ ਸ਼ੁਰੂ ਕੀਤੀ ਹੋਈ ਸੀ।
ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਸਰਕਾਰ ਜਾਹਲਾਂ ਪਿੰਡ ਦੇ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਨਹੀਂ ਦੇ ਰਹੀ, ਇਸ ਕਾਰਨ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਮੋਰਚਾ ਲਾਇਆ ਗਿਆ ਸੀ। ਕਿਸਾਨਾਂ ਦਾ ਇਲਜਾਮ ਐ ਕਿ ਸਰਕਾਰ ਜ਼ਬਰਦਸਤੀ ਮੁਫ਼ਤ ’ਚ 22 ਏਕੜ ਜਮੀਨ ਐਕੁਆਇਰ ਕਰ ਰਹੀ ਹੈ, ਇਸ ਜ਼ਮੀਨ ਨੂੰ ਕਿਸਾਨ 110 ਸਾਲਾਂ ਤੋਂ ਵਾਹ ਰਹੇ ਹਨ। ਪਰ ਹੁਣ ਜਦੋਂ ਸੜਕ ਬਣ ਰਹੀ ਹੈ ਤਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਾ ਦੇ ਕੇ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਦੇ ਮੁਆਵਜ਼ੇ ਲਈ ਕਿਸਾਨ ਮੋਰਚਾ ਲਾ ਕੇ ਬੈਠੇ ਸਨ।

LEAVE A REPLY

Please enter your comment!
Please enter your name here