ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ਼ ਦੀ ਨਸ਼ਾ ਤਸਕਰਾਂ ਨੂੰ ਚਿਤਾਵਨੀ; ਨਸ਼ਾ ਤਸਕਰਾਂ ਨੂੰ ਸਬਕ ਸਿਖਾਏ ਜਾਣ ਦੀ ਖੁੱਲ੍ਹੀ ਛੋਟ, ਵੀਡੀਓ ਵਾਇਰਲ; ਕਿਹਾ, ਜਿਹੜਾ ਚਿੜ ਫਿਰ ਕਰਦਾ, ਉਸਦਾ ਕੁਟਾਪਾ ਚਾੜ ਦਿਓ ਮੈਂ ਸਾਂਭ ਲਾਂਗਾ…

0
4

ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤੀ ਦੀ ਲਗਾਤਾਰ ਵਕਾਲਤ ਕੀਤੀ ਜਾ ਰਹੀ ਐ। ਇਸੇ ਨੂੰ ਲੈ ਕੇ ਉਨ੍ਹਾਂ ਦੀ ਵੀਡੀਓ ਸ਼ੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿਚ ਉਹ ਸਥਾਨਕ ਵਾਸੀਆਂ ਨੂੰ ਨਸ਼ਾ ਤਸਕਰਾਂ ਖਿਲਾਫ ਸਖਤੀ ਦੀ ਹੱਲਾਸ਼ੇਰੀ ਦੇ ਰਹੇ ਨੇ। ਪੁਲਿਸ ਦੀ ਹਾਜ਼ਰੀ ਵਿਚ ਸਥਾਨਕ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਜਿਹੜਾ ਚਿੜ-ਫਿੜ ਕਰਦਾ ਉਸਦਾ ਕਟਾਪਾ ਚਾੜ ਦਿਓ ਬਾਕੀ ਮੈਂ ਆਪੇ ਸਾਂਭ ਲਾਂਗਾ।
ਖਬਰਾਂ ਮੁਤਾਬਕ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਬੀਤੀ ਰਾਤ ਆਪਣੇ ਹਲਕੇ ਅੰਦਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਕਿ ਇਕੱਠ ਵਿਚ ਮੌਜੂਦ ਲੋਕਾਂ ਨੇ ਨਸ਼ਾ ਤਸਕਰਾਂ ਵੱਲੋਂ ਗਾਲੀ-ਗਲੋਚ ਕਰਨ ਅਤੇ ਧਮਕੀਆਂ ਦੇਣ ਦੀ ਸ਼ਿਕਾਇਤ ਕੀਤੀ।
ਲੋਕਾਂ ਦਾ ਕਹਿਣਾ ਸੀ ਸਿ ਉਹਨਾਂ ਦੇ ਮਹੱਲੇ ਵਿੱਚ ਦੋ ਲੋਕ ਚਿੱਟਾ ਵੇਚਦੇ ਹਨ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਲੋਕਾਂ ਨੇ ਕਿਹਾ ਕਿ ਜੋ ਲੋਕ ਚਿੱਟਾ ਵੇਚਦੇ ਹਨ ਉਹ ਇਲਾਕੇ ਦੇ ਵਿੱਚ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਹਨ ਜਿਸ ਤੇ ਵਿਧਾਇਕ ਨੇ ਕਿਹਾ ਕਿ ਜੇ ਕੋਈ ਚਿੜ ਫਿੜ ਕਰਦਾ ਤਾਂ ਉਸ ਦੀਆਂ ਜੰਮ ਕੇ ਨਾਸਾਂ ਕੁੱਟੋ ਮੈਂ ਆਪੇ ਸਾਂਭ ਲਾਂਗਾ। ਇਹ ਬਿਆਨ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਐ।

LEAVE A REPLY

Please enter your comment!
Please enter your name here