ਗੁਰਦਾਸਪੁਰ ’ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ; ਡਰਾਈਵਰ ਦੀ ਮੁਸ਼ਕਲ ਨਾਲ ਬਚੀ ਜਾਨ, ਗੱਡੀ ਦਾ ਕਾਫੀ ਨੁਕਸਾਨ; ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

0
4

ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਹੱਲਾ ਨੇੜੇ ਇੱਕ ਚਲਦੀ ਵੋਕਸਵੈਗਨ ਕਾਰ ਨੂੰ ਅੱਗ ਅਚਾਨਕ ਲੱਗ ਗਈ। ਹਾਲਾਂਕਿ ਘਟਨਾ ਦੀ ਛੇਤੀ ਭਿਣਕ ਪੈਣ ਕਾਰਨ ਡਰਾਈਵਰ ਦਾ ਬਚਾਅ ਹੋ ਗਿਆ ਐ ਜਦਕਿ ਕਾਰ ਕਾਫੀ ਨੁਕਸਾਨੀ ਗਈ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਨੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਦੇ ਨਾਲ ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ।
ਡਰਾਈਵਰ ਦੇ ਦੱਸਣ ਮੁਤਾਬਕ ਕਾਰ ’ਚ ਇਕ-ਦੋ ਵਾਰ ਖਰਾਬੀ ਆਈ ਸੀ, ਜਿਸ ਨੂੰ ਏਜੰਸੀ ਨੇ ਠੀਕ ਕਰ ਦਿੱਤਾ ਸੀ ਪਰ ਅੱਜ ਅਚਾਨਕ ਚਲਦੀ ਕਾਰ ਨੂੰ ਅੱਗ ਲੱਗ ਗਈ ਐ। ਕਾਰ ਚਾਲਕ ਨੇ ਮਦਦ ਲਈ ਪਿੰਡ ਵਾਸੀਆਂ ਤੇ ਫਾਇਰ ਬ੍ਰਿਗੇਡ ਦਾ ਧੰਨਵਾਦ ਕੀਤਾ ਐ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜੁਗਰਾਜ ਸਿੰਘ ਵਾਸੀ ਪਿੰਡ ਹੱਲਾ ਨੇ ਦੱਸਿਆ ਕਿ ਉਹ ਪਿੰਡ ਤੋਂ ਕਿਸੇ ਕੰਮ ਲਈ ਆਪਣੀ ਕਾਰ ਤੇ ਨਿਕਲਿਆ ਸੀ ਕਿ ਰਸਤੇ ਵਿਚ ਕਾਰ ਦੇ ਗੇਅਰ ਬਾਕਸ ਦੇ ਨੇੜਿਓ ਧੂਆਂ ਨਿਕਲਦਾ ਵੇਖ ਕੇ ਕਾਰ ਰੋਕ ਲਈ। ਜਦੋਂ ਉਸ ਨੇ ਬੂਨਿਟ ਖੋਲ੍ਹਿਆ ਤਾਂ ਅੱਗ ਹੋਰ ਤੇਜ ਹੋ ਗਈ ਜੋ ਵੇਖਦੇ ਹੀ ਵੇਖਦੇ ਭਿਆਨਕ ਰੂਪ ਅਖਤਿਆਰ ਕਰ ਗਈ। ਉਸ ਨੇ ਕਿਹ ਕਿ ਬੋਨਟ ਖੋਲ੍ਹਣ ਤੇ ਜ਼ੋਰਦਾਰ ਧਮਾਕਾ ਵੀ ਹੋਇਆ, ਜਿਸ ਕਾਰਨ ਉਹ ਵੀ ਮਾਮੂਲੀ ਰੂਪ ਵਿੱਚ ਝੁਲਸ ਗਿਆ।  ਕੋਲੋਂ ਲੰਘਦੇ ਰਾਹਗੀਰਾ ਨੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ।

LEAVE A REPLY

Please enter your comment!
Please enter your name here