ਪੰਜਾਬ ਜਲੰਧਰ ਦੀ ਸਬਜ਼ੀ ਮੰਡੀ ’ਚ ਗੇਟ ਪਰਚੀ ਨੂੰ ਲੈ ਕੇ ਵਿਵਾਦ; ਵਪਾਰੀਆਂ ਨੇ ਮੰਡੀ ਦਾ ਗੇਟ ਬੰਦ ਕਰ ਕੇ ਦਿੱਤਾ ਧਰਨਾ By admin - July 21, 2025 0 12 Facebook Twitter Pinterest WhatsApp ਜਲੰਧਰ ਦੀ ਮਕਸੂਦਾ ਸਬਜ਼ੀ ਮੰਡੀ ਵਿੱਚ ਪਰਚੀਆਂ ਕੱਟਣ ਦਾ ਮੁੱਦਾ ਗਰਮਾ ਗਿਆ ਐ। ਵਪਾਰੀਆਂ ਨੇ ਪਰਚੀ ਕੱਟਣ ਦੇ ਵਿਰੋਧ ਵਿਚ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਵਪਾਰੀਆਂ ਦਾ ਇਲਜ਼ਾਮ ਸੀ ਕਿ ਠੇਕੇਦਾਰ ਵੱਲੋਂ ਪਰਚੀਆਂ ਰਾਹੀਂ ਵੱਧ ਵਸੂਲੀ ਕੀਤੀ ਜਾ ਰਹੀ ਐ, ਜਿਸ ਦੇ ਚਲਦਿਆਂ ਠੇਕੇਦਾਰ ਵਿਰੁਧ ਪ੍ਰਦਰਸ਼ਨ ਕੀਤਾ ਜਾ ਰਿਹਾ ਐ। ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਰੇਟ ਮੁਤਾਬਕ ਪਰਚੀ ਕੱਟਣ ਦੀ ਮੰਗ ਕੀਤੀ ਐ। ਫੜੀ ਐਸੋਈਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਰਚੀ ਕੱਟਣ ਵਿਚ ਕੋਈ ਇਤਰਾਜ ਨਹੀਂ ਐ ਪਰ ਠੇਕੇਦਾਰ ਵੱਲੋਂ ਵੱਧ ਵਸੂਲੀ ਕੀਤੀ ਜਾ ਰਹੀ ਐ ਅਤੇ ਜਦੋਂ ਕੋਈ ਆਵਾਜ਼ ਉਠਾਉਂਦਾ ਐ ਤਾਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਉਨ੍ਹਾਂ ਕਿਹਾ ਕਿ ਜਦੋਂ ਤਕ ਮਸਲਾ ਹੱਲ ਨਹੀਂ ਹੋ ਜਾਂਦਾ, ਪ੍ਰਦਰਸ਼ਨ ਜਾਰੀ ਰਹੇਗਾ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਨੇ ਵਪਾਰੀਆਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਦੇ ਇਲਜਾਮਾਂ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੇਕਰ ਵੱਧ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਤਾਂ ਠੇਕੇਦਾਰ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੈਂਡਰ ਪਾਸ ਹੋਣ ਸਬੰਧੀ ਤਿੰਨੋਂ ਗੇਟਾਂ ‘ਤੇ ਪਰਚੀਆਂ ਕੱਟਣ ਲਈ ਬੋਰਡ ਲਗਾਏ ਗਏ ਹਨ, ਜਿਸ ਕਾਰਨ ਕੋਈ ਵੀ ਠੇਕੇਦਾਰ ਜ਼ਿਆਦਾ ਪੈਸੇ ਨਹੀਂ ਵਸੂਲ ਸਕਦਾ। ਦੂਜੇ ਪਾਸੇ, ਏਸੀਪੀ ਆਤਿਸ਼ ਭਾਟੀਆ ਨੇ ਕਿਹਾ ਕਿ ਉਹ ਪਹਿਲਾਂ ਵੀ ਲੋਕਾਂ ਨਾਲ ਖੜ੍ਹੇ ਸਨ ਅਤੇ ਹੁਣ ਵੀ ਉਨ੍ਹਾਂ ਨਾਲ ਖੜ੍ਹੇ ਹਨ। ਰੇਹੜੀ ਫਾੜੀ ਐਸੋਸੀਏਸ਼ਨ ਦੇ ਆਗੂਆਂ ਨੇ ਠੇਕੇਦਾਰ ਦਾ ਠੇਕਾ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਰੇਹੜੀ ਫੜੀ ਮਾਲਕਾਂ ਤੋਂ ਢਾਈ ਕਰੋੜ ਰੁਪਏ ਇਕੱਠੇ ਕੀਤੇ ਜਾਂਦੇ ਨੇ ਪਰ ਮੰਡੀ ਵਿਚ ਕੋਈ ਵੀ ਬੁਨਿਆਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਐਸੋਸੀਏਸ਼ਨ ਦੇ ਪ੍ਰਧਾਨ ਕਿਹਾ ਕਿ ਸਰਕਾਰੀ ਰੇਟ ‘ਤੇ ਪਰਚੀਆਂ ਲਈਆਂ ਜਾਣੀਆਂ ਚਾਹੀਦੀਆਂ ਹਨ, ਪਰ ਅਜਿਹਾ ਨਹੀਂ ਹੋ ਰਿਹਾ। ਜੇਕਰ ਕੋਈ ਵੱਧ ਵਸੂਲੀ ਤੇ ਇਤਰਾਜ ਕਰਦਾ ਐ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਉਨ੍ਹਾਂ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਪ੍ਰਦਰਸ਼ਨ ਜਾਰੀ ਰਹੇਗਾ।