ਸੰਗਰੂਰ ’ਚ ਅੱਜ ਵੀ ਚੱਲਦੇ ਨੇ 150 ਸਾਲ ਪੁਰਾਣੇ ਘਰਾਟ; ਦੂਰੋਂ ਦੂਰੋਂ ਆਟਾ ਪਿਸਾਉਣ ਦੇ ਲਈ ਆਉਂਦੇ ਨੇ ਲੋਕ; ਲੋਕਾਂ ਅਨੁਸਾਰ ਠੰਡੀ ਤਾਸੀਰ ਵਾਲਾ ਹੁੰਦੈ ਪਾਣੀ ਵਾਲੀ ਚੱਕੀ ਦਾ ਆਟਾ

0
12

ਸੰਗਰੂਰ ਜਿਲ੍ਹੇ ਅੰਦਰ 150 ਸਾਲ ਪੁਰਾਣੀਆਂ ਚੱਕੀਆਂ ਅੱਜ ਵੀ ਚਾਲੀ ਹਾਲਤ ਵਿਚ ਨੇ ਅਤੇ ਇਨ੍ਹਾਂ ਚੱਕੀਆਂ ਤੋਂ ਲੋਕ ਦੂਰ ਦੂਰ ਤੋਂ ਆਟਾ ਲੈਣ ਆਉਂਦੇ ਨੇ। ਜਾਣਕਾਰੀ ਅਨੁਸਾਰ ਪਿੰਡ ਸੂਲਰ ਘਰਾਟ ਵਿਖੇ ਮੌਜੂਦ ਇਹ ਚੱਕੀਆਂ ਕਰੀਬ 1875 ਵਿਚ ਹੋਂਦ ਵਿਚ ਆਈਆਂ ਸੀ ਜੋ ਅੱਜ ਵੀ ਚੱਲਦੀ ਹਾਲ ਵਿਚ ਨੇ ਅਤੇ ਇਨ੍ਹਾਂ ਨੂੰ ਵੇਖਣ ਲਈ ਦੂਰ ਦੂਰ ਤੋਂ ਲੋਕ ਆਉਂਦੇ ਨੇ।
ਲੋਕਾਂ ਦੇ ਦੱਸਣ ਮੁਤਾਬਕ ਪਾਣੀ ਨਾਲ ਚੱਲਣ ਵਾਲੀ ਚੱਕੀ ਦੇ ਆਟੇ ਦੀ ਤਾਸੀਰ ਠੰਢੀ ਹੁੰਦੀ ਐ, ਜਿਸ ਕਾਰਨ ਇਹ ਆਟਾ ਸਿਹਤ ਲਈ ਕਾਫੀ ਲਾਹੇਵੰਦ ਹੁੰਦਾ ਐ। ਤਸਵੀਰਾਂ ਵਿੱਚ ਨਹਿਰ ਵਿੱਚ ਵਗਦਾ ਪਾਣੀ ਅਤੇ ਇੱਕ ਕੱਢਿਆ ਸੂਆ ਜੋ ਕਿ ਇਹਨਾਂ ਆਟਾ ਚੱਕੀਆਂ ਨੂੰ ਪਾਣੀ ਰਾਹੀਂ ਚਲਾਉਂਦਾ ਹੋਇਆ ਪਾਣੀ ਫਿਰ ਨਹਿਰ ਵਿੱਚ ਜਾ ਮਿਲਦਾ ਹੈ ਅਤੇ ਬੜੇ ਹੀ ਸਮੁੱਚੇ ਢੰਗ ਦੇ ਨਾਲ ਇਸ ਜਗਾ ਦੇ ਉੱਤੇ ਆਟਾ ਪੀਸਿਆ ਜਾਂਦਾ ਹੈ।
ਜਿਹੜੀ ਤਸਵੀਰ ਤੁਹਾਡੇ ਨਾਲ ਅਸੀਂ ਅੱਜ ਸਾਂਝੀ ਕਰਨ ਲੱਗੇ ਹਾਂ ਤਕਰੀਬਨ 150 ਸਾਲ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਉੱਪਰ ਸੂਲਰ ਘਰਾਟ ਵਿਖੇ ਪਾਣੀ ਤੇ ਚੱਲਣ ਵਾਲੀਆਂ ਆਟਾ ਚੱਕੀਆਂ ਲਗਾਈਆਂ ਗਈਆਂ ਸਨ ਜੋ ਕਿ ਅੱਜ ਵੀ ਚਾਲੂ ਹਾਲਤ ਦੇ ਵਿੱਚ ਹਨ ਅਤੇ ਪੰਜਾਬ ਚੋਂ ਨਹੀਂ ਹਰਿਆਣੇ ਚੋਂ ਵੀ ਲੋਕ ਇਸ ਆਟਾ ਚੱਕਿਆ ਤੇ ਪਹੁੰਚ ਕੇ ਆਟਾ ਪਿਸਾਉਂਦੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਪਾਣੀ ਵਾਲੀਆਂ ਚੱਕੀਆਂ ਦੇ ਨਾਲ ਆਟਾ ਪੀਸਾਉਣ ਦੇ ਨਾਲ ਜੋ ਤਸੀਰ ਠੰਢੀ ਹੁੰਦੀ ਹੈ ਇਸ ਦੇ ਨਾਲ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ ਉਥੇ ਹੀ ਹਰਿਆਣਾ ਜਿੰਦ ਤੋਂ ਪਾਣੀ ਤੋਂ ਚੱਲਣ ਵਾਲੀ ਚੱਕੀਆਂ ਦੇਖਣ ਲਈ ਉਚੇਚੇ ਤੌਰ ਤੇ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਆਟਾ ਵੀ ਲੈ ਕੇ ਜਾਵਾਂਗੇ। ਲੋਕਾਂ ਨੇ ਕਿਹਾ ਕਿ ਕੁਛ ਦੇਰ ਪਹਿਲਾਂ ਸਾਡੇ ਗਵਾਂਢੀ ਇਸ ਜਗ੍ਹਾ ਤੋਂ ਆਟਾ ਲੈ ਗਏ ਸਨ, ਜਿਸ ਦੀ ਵੇਖਾ ਵੇਖੀ ਅਸੀਂ ਵੀ ਆਟਾ ਲੈਣ ਆਏ ਹਾ।

LEAVE A REPLY

Please enter your comment!
Please enter your name here