ਪੰਜਾਬ ਸੰਗਰੂਰ ’ਚ ਘੱਗਰ ਦਰਿਆ ਵਿਚ ਦਰੱਖਤ ਲਾਉਣ ਦਾ ਮੁੱਦਾ ਗਰਮਾਇਆ; ਬੀਕੇਯੂ ਏਕਤਾ ਆਜ਼ਾਦ ਨੇ ਐਸਡੀਐਮ ਦਫਤਰ ਮੂਨਕ ਅੱਗੇ ਦਿੱਤਾ ਧਰਨਾ; ਦਰਿਆ ਨੂੰ ਚੌੜਾ ਕਰਨ ਲਈ ਐਕਵਾਇਰ ਜ਼ਮੀਨ ’ਚ ਰੁੱਖ ਲਾਉਣ ਦਾ ਕੀਤਾ ਵਿਰੋਧ By admin - July 19, 2025 0 3 Facebook Twitter Pinterest WhatsApp ਸੰਗਰੂਰ ਦੇ ਖਨੌਰੀ ਤੇ ਮਕੋਰੜ ਸਾਹਿਬ ਇਲਾਕੇ ਚ ਪੈਂਦੇ ਘੱਗਰ ਦਰਿਆ ਅੰਦਰ ਰੁੱਖ ਲਗਾਉਣ ਦਾ ਮੁੱਦਾ ਗਰਮਾ ਗਿਆ ਐ। ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਐਸਡੀਐਮ ਮੂਨਕ ਦੇ ਦਫਤਰ ਅੱਗੇ ਧਰਨਾ ਦੇ ਕੇ ਇਸ ਕਾਰਵਾਈ ਦਾ ਵਿਰੋਧ ਕੀਤਾ ਐ। ਕਿਸਾਨਾਂ ਦਾ ਕਹਿਣਾ ਐ ਕਿ ਘੱਹਰ ਦਰਿਆ ਨੂੰ ਚੌੜਾ ਕਰਨ ਲਈ ਖਨੌਰੀ ਤੋਂ ਮਕੋਰੜ ਸਾਹਿਬ ਤਕ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਪਰ ਹੁਣ ਡਰੇਨਜ਼ ਵਿਭਾਗ ਨੇ ਇਹ ਜ਼ਮੀਨ ਜੰਗਲਾਤ ਵਿਭਾਗ ਨੂੰ ਦੇ ਕੇ ਉੱਥੇ ਰੁੱਖ ਲਗਾਏ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਇਸ ਥਾਂ ਦਰੱਖਤ ਲੱਗਣ ਨਾਲ ਪਾਣੀ ਦੇ ਵਹਾਅ ਵਿਚ ਰੁਕਾਵਟ ਆਵੇਗੀ ਜੋ ਹੜ੍ਹਾਂ ਦਾ ਕਾਰਨ ਬਣ ਸਕਦੀ ਐ। ਕਿਸਾਨਾਂ ਨੇ ਕੀਤੇ ਵਾਅਦੇ ਮੁਤਾਬਕ ਐਕਵਾਇਰ ਜ਼ਮੀਨ ਦੀ ਵਰਤੋਂ ਕਰਨ ਦੀ ਮੰਗ ਕੀਤੀ ਐ। ਇਸੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਐਸਡੀਐਮ ਦਫਤਰ ਮੂਨਕ ਅੱਗੇ ਧਰਨਾ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕਾਫੀ ਸਾਲ ਪਹਿਲਾਂ ਘੱਗਰ ਦਰਿਆ ਨੂੰ ਚੌੜਾ ਕਰਨ ਤੇ ਬੰਨਾਂ ਨੂੰ ਮਜਬੂਤ ਕਰਨ ਲਈ ਲਈ ਪੰਜਾਬ ਸਰਕਾਰ ਦੇ ਡਰੇਨਜ ਵਿਭਾਗ ਵੱਲੋਂ ਕਿਸਾਨਾਂ ਦੀ ਜਮੀਨ ਅਕਵਾਇਰ ਕੀਤੀ ਗਈ ਸੀ, ਪਰ ਹੁਣ ਕੁਝ ਸਮਾਂ ਪਹਿਲਾਂ ਚੁੱਪ ਚੁਪੀਤੇ ਬਿਨਾਂ ਕੋਈ ਕਿਸਾਨਾਂ ਦੀ ਸਲਾਹ ਲਏ ਡਰੇਨਜ ਵਿਭਾਗ ਵੱਲੋਂ ਘੱਗਰ ਲਈ ਅਕਵਾਇਰ ਕੀਤੀ ਜਮੀਨ ਜੰਗਲਾਤ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ ਜਿੱਥੇ ਕਰੀਬ ਪਿਛਲੇ ਇੱਕ ਮਹੀਨੇ ਤੋਂ ਜੰਗਲਾਤ ਵਿਭਾਗ ਦਰੱਖਤ ਲਗਾ ਰਿਹਾ ਹੈ। ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਘੱਗਰ ਦਰਿਆ ਚ ਦਰਖਤ ਲਗਾਏ ਜਾਣ ਨਾਲ ਉਸ ਜਗ੍ਹਾ ਤੇ ਕਾਫੂਸ ਉੱਗ ਕੇ ਜੰਗਲ ਬਣ ਜਾਏਗਾ ਤੇ ਪਾਣੀ ਦੇ ਵਹਾ ਨੂੰ ਅੜਚਣਾ ਪੈਦਾ ਹੋਣਗੀਆਂ ਜਿਸ ਨਾਲ ਘੱਗਰ ਦਰਿਆ ਦੇ ਬੰਨ ਟੁੱਟ ਕੇ ਕਿਸਾਨਾਂ ਦਾ ਜਾਨ ਮਾਲ ਦਾ ਭਾਰੀ ਨੁਕਸਾਨ ਹੋਵੇਗਾ। ਕਿਸਾਨਾਂ ਨੇ ਸਰਕਾਰ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ।