ਪੰਜਾਬ ਧੂਰੀ ਦੇ ਗ੍ਰਾਮੀਣ ਬੈਂਕ ’ਚ ਹੋਇਆ 2.29 ਕਰੋੜ ਰੁਪਏ ਦਾ ਘਪਲਾ ; ਬੈਂਕ ਮੈਨੇਜ਼ਰ ’ਤੇ ਲੱਗੇ ਫਰਜ਼ੀ ਕਰਜ਼ਿਆਂ ਜ਼ਰੀਏ ਘਪਲੇ ਦੇ ਇਲਜ਼ਾਮ ਬੈਂਕ ਨੇ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ, ਸੀਬੀਆਈ ਜਾਂਚ ਦੀ ਕੀਤੀ ਮੰਗ By admin - July 19, 2025 0 4 Facebook Twitter Pinterest WhatsApp ਪੰਜਾਬ ਗ੍ਰਾਮੀਣ ਬੈਂਕ ਦੀ ਧੂਰੀ ਸ਼ਾਖਾ ਵਿੱਚ ਇੱਕ ਵੱਡਾ ਵਿੱਤੀ ਘੁਟਾਲਾ ਸਾਹਮਣੇ ਆਇਆ ਹੈ, ਜਿਸ ਵਿੱਚ 2.29 ਕਰੋੜ ਰੁਪਏ ਦੀ ਰਕਮ ਦਾ ਗਬਨ ਕੀਤਾ ਗਿਆ ਹੈ। ਇਸ ਘੁਟਾਲੇ ਵਿੱਚ ਬੈਂਕ ਮੈਨੇਜਰ ਹਰਮੇਲ ਸਿੰਘ ‘ਤੇ ਜਾਅਲੀ ਕਰਜ਼ੇ ਦੇਣ ਦੇ ਇਲਜ਼ਾਮ ਲੱਗੇ ਨੇ। ਹਰਮੇਲ ਸਿੰਘ ਤੇ ਇਲਜਾਮ ਐ ਕਿ ਉਸ ਨੇ 2021 ਤੋਂ ਅਪ੍ਰੈਲ 2024 ਦੇ ਵਿਚਕਾਰ ਜਾਅਲੀ ਕਰਜ਼ੇ ਦਿੱਤੇ ਅਤੇ ਰਕਮ ਆਪਣੇ ਜਾਂ ਆਪਣੇ ਜਾਣਕਾਰਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰਵਾ ਲਈ ਸੀ। ਉਧਰ ਘਟਨਾ ਸਾਹਮਣੇ ਆਉਣ ਤੋਂ ਬਾਅਦ ਬੈਂਕ ਨੇ ਹਰਮੇਲ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਐ। ਅਧਿਕਾਰੀਆਂ ਨੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਲਈ ਮਾਮਲਾ ਸੀਬੀਆਈ ਹਵਾਲੇ ਕਰਨ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਹਰਮੇਲ ਸਿੰਘ ਨੇ ਬੈਂਕ ਦੇ ਅੰਦਰੂਨੀ ਮੁਲਾਜ਼ਮਾਂ ਦੀ ਆਈਡੀ ਵਰਤ ਕੇ ਗਾਹਕਾਂ ਦੇ ਨਾਂ ‘ਤੇ ਫਰਜੀ ਢੰਗ ਨਾਲ ਲੋਨ ਪਾਸ ਕਰਵਾਏ। ਇਹ ਲੋਨ ਸਿਸਟਮ ‘ਚ ਆਪ ਹੀ ਅਪਲਾਈ ਕਰਦਾ ਸੀ ਅਤੇ ਆਪ ਹੀ ਵੇਰਿਫਿਕੇਸ਼ਨ ਕਰਦਾ ਸੀ, ਜਿਸ ਕਰਕੇ ਕਿਸੇ ਨੂੰ ਸ਼ੱਕ ਨਹੀਂ ਹੋਇਆ। 2021 ਤੋਂ ਅਪ੍ਰੈਲ 2024 ਦੇ ਵਿਚਕਾਰ ਕੁੱਲ 388 ਲੋਨ ਅਰਜ਼ੀਆਂ ‘ਤੇ ਕਾਰਵਾਈ ਕੀਤੀ ਗਈ, ਜਿਨ੍ਹਾਂ ਵਿੱਚੋਂ 62 ਕਰਜ਼ੇ ਜਾਅਲੀ ਪਾਏ ਗਏ। ਬੈਂਕ ਮੈਨੇਜਰ ਨੇ ਆਪਣੀ ਪੌਜ਼ੀਸ਼ਨ ਅਤੇ ਸਿਸਟਮ ਐਕਸੈੱਸ ਦਾ ਨਾਜਾਇਜ਼ ਫ਼ਾਇਦਾ ਚੁੱਕਦੇ ਹੋਏ, ਇਨ੍ਹਾਂ ਸਾਰੇ ਕਰਜ਼ਿਆਂ ਦੀ ਖੁਦ ਤਸਦੀਕ ਕੀਤੀ ਅਤੇ ਖੁਦ ਹੀ ਮਨਜ਼ੂਰੀ ਦੇ ਠੱਗੀ ਮਾਰੀ ਐ। ਇਸ ਦਾ ਖੁਲਾਸਾ ਅਪ੍ਰੈਲ 2024 ਵਿੱਚ ਬੈਂਕ ਦੇ ਅੰਦਰੂਨੀ ਆਡਿਟ ਦੌਰਾਨ ਹੋਇਆ ਸੀ। ਜਾਂਚ ਵਿੱਚ ਪਾਇਆ ਗਿਆ ਕਿ ਸਾਰੇ ਜਾਅਲੀ ਕਰਜ਼ਿਆਂ ਵਿੱਚ ਮੂਲਧਨ ਅਤੇ ਵਿਆਜ ਸਮੇਤ ਕੁੱਲ ₹2.29 ਕਰੋੜ ਦਾ ਗਬਨ ਕੀਤਾ ਗਿਆ ਹੈ। ਬੈਂਕ ਮੈਨੇਜਰ ਹਰਮੇਲ ਸਿੰਘ ‘ਤੇ ਇਲਜਾਮ ਐ ਕਿ ਉਸ ਨੇ ਆਪਣੇ ਸਾਥੀਆਂ ਦੇ ਆਈਡੀ ਦੀ ਵਰਤੋਂ ਕਰਕੇ ਕਰਜ਼ੇ ਲਈ ਅਰਜ਼ੀ ਦਿੱਤੀ ਅਤੇ ਫਿਰ ਸੀਨੀਅਰ ਅਧਿਕਾਰੀ ਵਜੋਂ ਪੇਸ਼ ਹੋ ਕੇ ਕਰਜ਼ਾ ਪਾਸ ਕਰਵਾਇਆ ਸੀ। ਘਟਨਾ ਸਾਹਮਣੇ ਆਉਣ ਤੋਂ ਬਾਅਦ ਬੈਂਕ ਨੇ ਹਰਮੇਲ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਜੋ ਵਧੇਰੇ ਪੜਤਾਲ ਹੋ ਸਕੇ।