ਪੰਜਾਬ ਫਤਿਹਗੜ੍ਹ ਸਾਹਿਬ ਪੁਲਿਸ ਸਰਬਜੀਤ ਸਿੰਘ ਝਿੰਜਰ ਗ੍ਰਿਫਤਾਰ; ਬਿਕਰਮ ਮਜੀਠੀਆ ਦੀ ਪੇਸ਼ੀ ਦੇ ਮੱਦੇਨਜ਼ਰ ਕੀਤਾ ਨਜ਼ਰਬੰਦ By admin - July 19, 2025 0 4 Facebook Twitter Pinterest WhatsApp ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਅਦਾਲਤ ਵਿਚ ਪੇਸ਼ੀ ਤੋਂ ਪਹਿਲਾਂ ਪੁਲਿਸ ਵੱਲੋਂ ਅਕਾਲੀ ਆਗੂਆਂ ਦੀ ਫੜੋ-ਫੜੀ ਕੀਤੀ ਜਾ ਰਹੀ ਐ, ਜਿਸ ਦੇ ਤਹਿਤ ਫਤਹਿਗੜ੍ਹ ਸਾਹਿਬ ਪੁਲਿਸ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਵੀ ਆਪਣੀ ਹਿਰਾਸਤ ਵਿਚ ਲੈ ਲਿਆ ਐ। ਜਾਣਕਾਰੀ ਅਨੁਸਾਰ ਪੁਲਿਸ ਤੜਕੇ 4 ਵਜੇ ਅਕਾਲੀ ਆਗੂ ਦੇ ਘਰ ਪਹੁੰਚੀ ਜਿੱਥੇ ਉਸ ਨੂੰ ਪਰਿਵਾਰ ਸਮੇਤ ਨਜ਼ਰਬੰਦ ਕੀਤਾ ਗਿਆ। ਮੌਕੇ ਤੇ ਇਕੱਠ ਹੁੰਦਾ ਵੇਖ ਪੁਲਿਸ ਸਰਬਜੀਤ ਝਿੱਜਰ ਨੂੰ ਗੱਡੀ ਵਿਚ ਬਿਠਾ ਕੇ ਅਣਦੱਸੀ ਥਾਂ ਲੈ ਗਈ ਐ। ਉਧਰ ਅਕਾਲੀ ਆਗੂਆਂ ਦੀ ਫੜੋ ਫੜੀ ਨੂੰ ਲੈ ਕੇ ਪਾਰਟੀ ਆਗੂਆਂ ਤੇ ਵਰਕਰਾਂ ਵਿਚ ਗੁੱਸਾ ਪਾਇਆ ਜਾ ਰਿਹਾ ਐ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਤੇ ਯੂਥ ਅਕਾਲੀ ਦਲ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸਰਬਜੀਤ ਸਿੰਘ ਲਾਡੀ ਨੇ ਪੁਲਿਸ ਕਾਰਵਾਈ ਦੀ ਸਖਤ ਨਿਖੇਦੀ ਕੀਤੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਸਰਕਾਰ ਧੱਕੇਸ਼ਾਹੀਆਂ ਕਰਕੇ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਨਹੀਂ ਸਕੇਗੀ। ਉਹਨਾਂ ਕਿਹਾ ਕਿ ਲੋਕਤੰਤਰ ਰਾਜ ਵਿੱਚ ਸ਼ਾਂਤੀ ਪੂਰਵਕ ਪ੍ਰੋਟੈਸਟ ਕਰਨਾ ਹਰੇਕ ਵਿਅਕਤੀ ਦਾ ਅਧਿਕਾਰੀ ਹੈ ਪ੍ਰੰਤੂ ਸਰਕਾਰ ਅਕਾਲੀ ਵਰਕਰਾਂ ਨੂੰ ਘਰੋਂ ਘਰੀ ਨਜ਼ਰਬੰਦ ਕਰ ਕੇ ਇਹ ਹੱਕ ਖੋਹ ਰਹੀ ਐ। ਉਹਨਾਂ ਕਿਹਾ ਕਿ ਘਰਾਂ ਵਿੱਚ ਨਜ਼ਰ ਬੰਦ ਕਰਕੇ ਸਰਕਾਰ ਅਕਾਲੀ ਵਰਕਰਾਂ ਦੇ ਹੌਂਸਲੇ ਪਸਤ ਨਹੀਂ ਸਕੇਗੀ।