ਪੰਜਾਬ ਲੁਧਿਆਣਾ ’ਚ ਭਾਜਪਾ ਆਗੂ ’ਤੇ ਅਣਪਛਾਤਿਆਂ ਦਾ ਹਮਲਾ; ਪਿੱਠ ’ਤੇ ਦਾਤਰ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ By admin - July 19, 2025 0 5 Facebook Twitter Pinterest WhatsApp ਲੁਧਿਆਣਾ ਵਿਚ ਭਾਜਪਾ ਆਗੂ ਨਮਨ ਬਾਂਸਲ ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਐ। ਘਟਨਾ ਸ਼ਹਿਰ ਦੇ ਟਿੱਬਾ ਰੋਡ ਤੇ ਪੈਂਦੇ ਗੋਪਾਲ ਨਗਰ ਦੀ ਐ, ਜਿੱਥੇ ਭਾਜਪਾ ਆਗੂ ਤੇ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਹਿਲਾਂ ਥੱਪੜ ਮਾਰੇ ਅਤੇ ਦਾਤਰ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਨਮਨ ਨੇ ਜ਼ਖਮੀ ਹਾਲਤ ਵਿਚ ਇੱਕ ਦੁਕਾਨ ਅੰਦਰ ਵੜ ਕੇ ਜਾਨ ਬਚਾਈ। ਉਸ ਨੇ ਜ਼ਖਮੀ ਹਾਲਤ ਵਿਚ ਆਪਣੇ ਦੋਸਤਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿੱਚ ਦਾਖਲ ਭਾਜਪਾ ਆਗੂ ਦੀ ਪਿੱਠ ‘ਤੇ ਟਾਂਕੇ ਲੱਗੇ। ਇਸ ਦੌਰਾਨ, ਗੋਪਾਲ ਨਗਰ ਚੌਕ ਨੇੜੇ ਗੋਲੀਬਾਰੀ ਦਾ ਵੀ ਸ਼ੱਕ ਹੈ। ਹੁਣ, ਗੋਲੀ ਕਿਸਨੇ ਚਲਾਈ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਟਿੱਬਾ ਥਾਣੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਦਿੰਦੇ ਹੋਏ, ਜ਼ਖਮੀ ਨਮਨ ਨੇ ਦੱਸਿਆ ਕਿ ਉਹ ਭਾਜਪਾ ਯੂਥ ਦਾ ਉਪ-ਪ੍ਰਧਾਨ ਹੈ। ਉਸਦੀ ਦੁਕਾਨ ਗੋਪਾਲ ਨਗਰ ਵਿੱਚ ਹੈ। ਮੈਨੂੰ ਵੀ 2-3 ਦਿਨ ਪਹਿਲਾਂ ਧਮਕੀ ਮਿਲੀ ਸੀ। ਮੈਂ ਹਰ ਰੋਜ਼ ਵਾਂਗ ਰਾਤ ਨੂੰ ਦੁਕਾਨ ਤੋਂ ਬਾਹਰ ਗਿਆ ਸੀ। ਉਸ ਸਮੇਂ ਕੁਝ ਨੌਜਵਾਨ ਦੁਕਾਨ ਦੇ ਆਲੇ-ਦੁਆਲੇ ਰੇਕੀ ਕਰ ਰਹੇ ਸਨ ਪਰ ਮੈਂ ਬਹੁਤਾ ਧਿਆਨ ਨਹੀਂ ਦਿੱਤਾ। ਜਿਵੇਂ ਹੀ ਮੈਂ ਥੋੜ੍ਹਾ ਅੱਗੇ ਗਿਆ, ਉਕਤ ਨੌਜਵਾਨਾਂ ਨੇ ਮੈਨੂੰ ਰੋਕਿਆ ਅਤੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ। ਜਦੋਂ ਮੈਂ ਉਨ੍ਹਾਂ ਨੂੰ ਆਪਣਾ ਨਾਮ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ। ਇਸ ਦੌਰਾਨ ਕੁਝ ਨੌਜਵਾਨ ਸੜਕ ‘ਤੇ ਭੱਜਦੇ ਹੋਏ ਆਏ। ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ, ਜਿਵੇਂ ਹੀ ਉਹ ਆਏ, ਉਨ੍ਹਾਂ ਨੇ ਪਹਿਲਾਂ ਮੈਨੂੰ ਥੱਪੜ ਮਾਰਿਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੈਂ ਕਿਸੇ ਦੀ ਦੁਕਾਨ ਵਿੱਚ ਵੜ ਕੇ ਆਪਣੀ ਜਾਨ ਬਚਾਈ। ਮੈਂ ਅੱਜ ਤੱਕ ਇਨ੍ਹਾਂ ਨੌਜਵਾਨਾਂ ਨੂੰ ਇਲਾਕੇ ਵਿੱਚ ਕਦੇ ਨਹੀਂ ਦੇਖਿਆ। ਇਸ ਘਟਨਾ ਤੋਂ ਬਾਅਦ ਮੇਰਾ ਪਰਿਵਾਰ ਵੀ ਡਰ ਵਿੱਚ ਹੈ। ਨਮਨ ਦੇ ਅਨੁਸਾਰ ਮਾਮਲੇ ਦੀ ਸ਼ਿਕਾਇਤ ਟਿੱਬਾ ਥਾਣੇ ਦੀ ਪੁਲਿਸ ਨੂੰ ਕਰੇਗਾ ਤਾਂ ਜੋ ਹਮਲਾਵਰਾਂ ਨੂੰ ਫੜਿਆ ਜਾ ਸਕੇ।