ਪੰਜਾਬ ਸੰਗਰੂਰ ’ਚ ਬਿਜਲੀ ਮੁਲਾਜਮ ਤੇ ਲੋਕ ਆਹਮੋ ਸਾਹਮਣੇ; ਲੋਕਾਂ ਨੇ ਪਿੰਡ ’ਚ ਚਿੱਪ ਵਾਲੇ ਮੀਟਰ ਲਗਾਉਣ ਦਾ ਕੀਤਾ ਵਿਰੋਧ; ਲੋਕਾਂ ਨੇ ਬਿਜਲੀ ਮੁਲਾਜਮਾਂ ਦਾ ਘਿਰਾਓ ਕਰ ਕੇ ਕੀਤੀ ਨਾਅਰੇਬਾਜ਼ੀ By admin - July 19, 2025 0 4 Facebook Twitter Pinterest WhatsApp ਪੰਜਾਬ ਦੇ ਪਿੰਡਾਂ ਅੰਦਰ ਚਿੱਪ ਵਾਲੇ ਮੀਟਰ ਲਗਾਉਣ ਦਾ ਮੁੱਦਾ ਗਰਮਾ ਗਿਆ ਐ। ਲੋਕਾਂ ਵੱਲੋਂ ਚਿੱਪ ਵਾਲੇ ਮੀਟਰ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਐ, ਜਿਸ ਦੇ ਚਲਦਿਆਂ ਬਿਜਲੀ ਮਹਿਕਮੇ ਅਧਿਕਾਰੀ ਤੇ ਲੋਕ ਆਹਮੋ ਸਾਹਮਣੇ ਹੋ ਗਏ ਨੇ। ਅਜਿਹਾ ਹੀ ਮਾਮਲਾ ਸੰਗਰੂਰ ਦੇ ਪਿੰਡ ਬਾਲਦ ਕਲਾਂ ਤੋਂ ਸਾਹਮਣੇ ਆਇਆ ਐ, ਜਿੱਥੇ ਚਿੱਪ ਵਾਲੇ ਮੀਟਰ ਲਗਾਉਣ ਆਏ ਬਿਜਲੀ ਮਹਿਕਮੇ ਦੇ ਮੁਲਾਜਮਾਂ ਦਾ ਪਿੰਡ ਵਾਲਿਆਂ ਨੇ ਘਿਰਾਓ ਕਰ ਦਿੱਤਾ। ਲੋਕਾਂ ਦਾ ਇਲਜਾਮ ਸੀ ਕਿ ਬਿਜਲੀ ਮੁਲਾਜਮ ਚਿੱਪ ਵਾਲੇ ਮੀਟਰ ਲਗਾਉਣਾ ਚਾਹੁੰਦੇ ਸੀ, ਜਿਸ ਕਾਰਨ ਉਨ੍ਹਾਂ ਦਾ ਘਿਰਾਓ ਕੀਤਾ ਐ। ਉਧਰ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੇ ਦੋਸ਼ਾਂ ਦਾ ਖੰਡਨ ਕੀਤਾ ਐ। ਅਧਿਕਾਰੀ ਨੇ ਕਿਹਾ ਕਿ ਬਿਜਲੀ ਮੁਲਾਜਮ ਕਿਸੇ ਹੋਰ ਕੰਮ ਲਈ ਆਏ ਸੀ ਅਤੇ ਝੂਠੇ ਇਲਜਾਮ ਲਾ ਕੇ ਰੋਕਿਆ ਗਿਆ ਐ। ਦੱਸਣਯੋਗ ਐ ਕਿ ਪੰਜਾਬ ਦੇ ਪਿੰਡਾਂ ਵਿੱਚ ਬਿਜਲੀ ਮਹਿਕਮੇ ਵੱਲੋਂ ਲਗਾਏ ਜਾਣ ਵਾਲੇ ਡਿਜੀਟਲ ਚਿਪ ਵਾਲੇ ਮੀਟਰਾਂ ਦਾ ਕਿਸਾਨਾਂ ਅਤੇ ਪਿੰਡ ਵਾਲਿਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਿੱਥੇ ਵੀ ਬਿਜਲੀ ਮਹਿਕਮੇ ਵਾਲੇ ਇਹ ਮੀਟਰ ਲਗਾਉਣ ਆਉਂਦੇ ਹਨ ਉਥੇ ਹੀ ਪਿੰਡ ਵਾਲਿਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਇਹੋ ਜਿਹਾ ਹੀ ਮਾਮਲਾ ਜਿਲ੍ਹਾ ਸੰਗਰੂਰ ਦੇ ਪਿੰਡ ਬਾਲਦ ਕਲਾਂ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਕਿ ਐਕਸੀਅਨ ਦੇ ਨਾਲ ਬਿਜਲੀ ਬੋਰਡ ਦੇ ਕਰਮਚਾਰੀ ਪਹੁੰਚੇ ਸਨ ਪਰ ਪਿੰਡ ਵਾਲਿਆਂ ਨੇ ਉਸੇ ਜਗ੍ਹਾ ਤੇ ਉਹਨਾਂ ਨੂੰ ਘੇਰਾ ਪਾ ਲਿਆ ਅਤੇ ਇਲਜ਼ਾਮ ਲਗਾਏ ਕਿ ਤੁਸੀਂ ਸਾਡੇ ਪਿੰਡ ਦੇ ਵਿੱਚ ਡਿਜੀਟਲ ਮੀਟਰ ਲਗਾਉਣ ਆਏ ਹੋ ਅਤੇ ਜਦੋਂ ਤੱਕ ਤੁਸੀਂ ਉੱਚ ਅਧਿਕਾਰੀਆਂ ਨੂੰ ਬੁਲਾ ਕੇ ਭਰੋਸਾ ਨਹੀਂ ਦਿੰਦੇ ਉਦੋਂ ਤੱਕ ਅਸੀਂ ਤੁਹਾਨੂੰ ਜਾਣ ਨਹੀਂ ਦਵਾਂਗੇ। ਕਿਸਾਨਾਂ ਨੇ ਕਿਹਾ ਕਿ ਇਹ ਡਿਜੀਟਲ ਮੀਟਰ ਬਹੁਤ ਘਾਟੇ ਦਾ ਸੌਦਾ ਹਨ ਇਹ ਸਰਕਾਰ ਇਹ ਮੀਟਰ ਲਗਾ ਕੇ ਲੋਕਾਂ ਨੂੰ ਆਪਣਾ ਗੁਲਾਮ ਬਣਾਵੇਗੀ। ਜਦੋਂ ਚਾਹੇ ਇੰਟਰਨੈਟ ਥਰੂ ਲੋਕਾਂ ਦੀ ਬਿਜਲੀ ਕੱਟ ਸਕੇਗੀ ਅਤੇ ਜਦੋਂ ਚਾਹੇ ਛੱਡ ਸਕੇਗੀ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਬਿਲਕੁਲ ਵੀ ਇਹ ਮੀਟਰ ਸਾਡੇ ਪਿੰਡਾਂ ਦੇ ਵਿੱਚ ਨਹੀਂ ਲਗਾਉਣ ਦੇਵਾਂਗੇ। ਜਦੋਂ ਦੂਜੇ ਪਾਸੇ ਜਦੋਂ ਆਪਣੀ ਟੀਮ ਦੇ ਨਾਲ ਪਹੁੰਚੇ ਬਿਜਲੀ ਮਹਿਕਮੇ ਦੇ ਅਧਿਕਾਰੀ ਐਕਸੀਅਨ ਸੰਦੀਪ ਪੁਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਡਿਜੀਟਲ ਮੀਟਰ ਲਗਾਉਣ ਨਹੀਂ ਆਏ ਅਸੀਂ ਹੋਰ ਬਿਜਲੀ ਸਬੰਧੀ ਕੰਮ ਕਰਨ ਆਏ ਸਾਂ ਪਰ ਪਿੰਡ ਵਾਲਿਆਂ ਨੇ ਜਾਣ ਬੁੱਝ ਕੇ ਹੀ ਸਾਨੂੰ ਝੂਠੇ ਇਲਜਾਮ ਲਗਾਉਂਦੇ ਹੋਏ ਇੱਥੇ ਰੋਕ ਲਿਆ ਐ। ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਸੁਨੇਹਾ ਵੀ ਲਗਾਇਆ ਹੈ ਅਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਵਾ ਰਹੇ ਹਾਂ ਕਿ ਅਸੀਂ ਇੱਥੇ ਡਿਜੀਟਲ ਮੀਟਰ ਲਗਾਉਣ ਨਹੀਂ ਆਏ।