ਹੁਸ਼ਿਆਰਪੁਰ ’ਚ ਸਖਸ਼ ’ਤੇ ਨਕਾਬਪੋਸ਼ਾਂ ਦਾ ਹਮਲਾ; ਮੋਟਰ ਸਾਈਕਲ ਤੇ ਹਥਿਆਰ ਛੱਡ ਕੇ ਹੋਏ ਫਰਾਰ; ਟਰੈਕਟਰ ਚਾਲਕ ਦੀ ਹੁਸ਼ਿਆਰੀ ਕਾਰਨ ਬਚੀ ਜਾਨ

0
8

 

ਹੁਸਿਆਰਪੁਰ ਦੇ ਚਿੰਤਪੂਰਨੀ ਮਾਰਗ ’ਤੇ ਮਿਲਕ ਪਲਾਟ ਤੋਂ ਡਿਊਟੀ ਕਰ ਕੇ ਪਰਤ ਰਹੇ ਬਲਵਿੰਦਰ ਸਿੰਘ ਨਾਮ ਸਖਸ਼ ’ਤੇ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਐ। ਇਸੇ ਦੌਰਾਨ ਉੱਥੋਂ ਲੰਘ ਰਹੇ ਟਰੈਕਟਰ ਚਾਲਕ ਨੇ ਹਮਲਾਵਰਾਂ ’ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਮਲਾਵਰ ਮੋਟਰ ਸਾਈਕਲ ਤੇ ਹਥਿਆਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਲੁਟੇਰਿਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਐ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਪੀੜਤ ਬਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਉਹ ਮਿਲਕ ਪਲਾਟ ਤੋਂ ਆਪਣੀ ਡਿਊਟੀ ਖਤਮ ਕਰ ਕੇ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਘੜੇ ਤਿੰਨ ਨਕਾਬਪੋਸ਼ਾਂ ਨੇ ਉਸ ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਉਥੋਂ ਲੰਘ ਰਹੇ ਟਰੈਕਟਰ ਚਾਲਕ ਨੇ ਪੀੜਤ ਨੂੰ ਬਚਾਉਣ ਖਾਤਰ ਹਮਲਾਵਰਾਂ ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਮਲਾਵਰ ਆਪਣਾ ਮੋਟਰਸਾਹਈਕਲ ਛੱਡ ਕੇ ਫਰਾਰ ਹੋ ਗਏ।
ਮੋਟਰ ਸਾਈਕਲ ਕੋਲੋਂ ਇਕ ਬੇਸਬਾਲ ਅਤੇ ਪਾਈਪ ਵੀ ਬਰਾਮਦ ਹੋਇਆ ਐ, ਜਿਨ੍ਹਾਂ ਦੀ ਵਰਤੋਂ ਹਮਲਾ ਕਰਨ ਲਈ ਕੀਤੀ ਜਾਣੀ ਸੀ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਹਮਲਾਵਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here