ਪੰਜਾਬ ਨਾਭਾ ਜੇਲ੍ਹ ’ਚ ਬਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ ਅਰਸ਼ਦੀਪ ਕਲੇਰ; ਜੇਲ੍ਹ ਪ੍ਰਸ਼ਾਸਨ ’ਤੇ ਮੁਲਾਕਾਤ ਦੌਰਾਨ ਪ੍ਰੇਸ਼ਾਨ ਕਰਨ ਦੇ ਲਾਏ ਇਲਜ਼ਾਮ; ਕਿਹਾ, ਮੁੱਖ ਮੰਤਰੀ ਦੀ ਇੱਛਾ ਸ਼ਕਤੀ ਮੁਤਾਬਕ ਵਿਚਰ ਰਿਹੈ ਜੇਲ੍ਹ ਪ੍ਰਸ਼ਾਸਨ By admin - July 18, 2025 0 10 Facebook Twitter Pinterest WhatsApp ਸੀਨੀਅਰ ਅਕਾਲੀ ਆਗੂ ਤੇ ਵਕੀਲ ਅਰਸ਼ਦੀਪ ਕਲੇਰ ਅੱਜ ਨਾਭਾ ਜੇਲ੍ਹ ਵਿਖੇ ਬਿਕਰਮ ਮਜੀਠੀਆ ਨੂੰ ਮਿਲਣ ਲਈ ਪਹੁੰਚੇ। ਮਜੀਠੀਆ ਨਾਲ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਰਸ਼ਦੀਪ ਕਲੇਰ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਰਵੱਈਆ ਕਾਫੀ ਪੱਖਪਾਤੀ ਸੀ। ਉਨ੍ਹਾਂ ਕਿਹਾ ਕਿ ਮਜੀਠੀਆ ਨਾਲ ਮੁਲਾਕਾਤ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਵਾਰ ਵਾਰ ਦਖਲ-ਅੰਦਾਜੀ ਕੀਤੀ ਗਈ, ਜਿਸ ਤੋਂ ਸਾਬਤ ਹੁੰਦਾ ਐ ਕਿ ਜੇਲ੍ਹ ਅੰਦਰ ਸਾਰੇ ਕਾਨੂੰਨ ਮੁੱਖ ਮੰਤਰੀ ਮਾਨ ਦੀ ਇੱਛਾ-ਸ਼ਕਤੀ ਮੁਤਾਬਕ ਹੀ ਚੱਲ ਰਹੇ ਨੇ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਜੇਲ੍ਹ ਅੰਦਰ ਚੜ੍ਹਦੀ ਕਲਾਂ ਵਿਚ ਹਨ ਅਤੇ ਸਰਕਾਰ ਦੇ ਹਰ ਜਬਰ ਦਾ ਸਬਰ ਨਾਲ ਜਵਾਬ ਦਿੱਤਾ ਜਾਵੇਗਾ।