ਗੁਰਦਾਸਪੁਰ ’ਚ ਪਾਣੀ ਦੀ ਟੈਂਕੀ ਉਪਰ ਚੜ੍ਹਿਆ ਬਜ਼ੁਰਗ; ਭਤੀਜਿਆਂ ਤੋਂ ਤੰਗ ਆ ਕੇ ਚੁੱਕਿਆ ਕਦਮ; ਪੁਲਿਸ ’ਤੇ ਲਾਏ ਸੁਣਵਾਈ ਨਾ ਕਰਨ ਦੇ ਇਲਜ਼ਾਮ

0
3

 

ਗੁਰਦਾਸਪੁਰ ਅਧੀਨ ਆਉਂਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਧਾਲੀਵਾਲ ਵਿਖੇ ਪੁਲਿਸ ਪ੍ਰਸ਼ਾਸਨ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪਿੰਡ ਦੇ ਹੀ ਇੱਕ 81 ਸਾਲਾ ਬਜ਼ੁਰਗ ਗੁਰਮੁੱਖ ਸਿੰਘ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਿਆ। ਪਿੰਡ ਦੇ ਸਰਪੰਚ ਤੇ ਪਤਵੰਤਿਆਂ ਨੇ ਬਜੁਰਗ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਛੋਟਾ ਲਾਊਡ ਸਪੀਕਰ ਤੇ ਕਾਗਜ਼ਾਤ ਲੈ ਕੇ ਟੈਂਕੀ ਤੇ ਚੜ੍ਹਿਆ ਬਜ਼ੁਰਗ ਐਸਐਸਪੀ ਜਾਂ ਡੀਸੀ ਦੀ ਮੌਕੇ ਤੇ ਆਉਣ ਲਈ ਬਜਿੱਦ ਸੀ। ਬਾਅਦ ਵਿਚ ਮੌਕੇ ਤੇ ਪਹੁੰਚੀ ਸਥਾਨਕ ਪੁਲਿਸ ਦੇ ਭਰੋਸੇ ਤੋਂ ਬਾਅਦ ਬਜ਼ੁਰਗ ਥੱਲੇ ਉਤਰਿਆ। ਬਜ਼ੁਰਗ ਨੇ ਆਪਣੇ ਭਤੀਜਿਆਂ ਤੇ ਉਸ ਦੀ ਧੋਖੇ ਨਾਲ ਜ਼ਮੀਨ ਵੇਚਣ ਦੇ ਇਲਜਾਮ ਲਾਏ ਨੇ। ਬਜ਼ੁਰਗ ਨੇ ਪੁਲਿਸ ਪ੍ਰਸ਼ਾਸਨ ਤੋਂ ਛੇਤੀ ਇਨਸਾਫ ਦੀ ਮੰਗ ਕੀਤੀ ਐ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੇਰੇ ਭਤੀਜੇ ਬਲਵਿੰਦਰ ਸਿੰਘ ਨਰਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਲੋਂ ਗ਼ਲਤ ਢੰਗ ਨਾਲ ਮੇਰੀ ਜ਼ਮੀਨ ਵੇਚੀ ਗਈ ਹੈ ਅਤੇ ਮੈਂ ਪਿੰਡ ਦੇ ਇੱਕ ਪੰਚਾਇਤੀ ਕਮਰੇ ਵਿੱਚ ਰਹਿ ਰਿਹਾ ਸਾਂ ਉਸ ਵਿੱਚੋਂ ਵੀ ਕੱਢਿਆ ਗਿਆ ਐ ਅਤੇ ਮੇਰਾ ਕੋਈ ਰਹਿਣ ਬਸੇਰਾ ਨਹੀਂ ਹੈ ਜਿਸਦੇ ਸਬੰਧੀ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੈਂ ਬਹੁਤ ਵਾਰ ਲਿਖ ਚੁੱਕਾ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਅਖੀਰ ਮੈਨੂੰ ਖੁਦਖੁਸ਼ੀ ਦਾ ਰਾਹ ਅਪਣਾਉਣਾ ਪਿਆ ਐ।
ਇਸ ਸਬੰਧੀ ਜਦੋਂ ਡਿਊਟੀ ਅਫਸਰ ਸਬ ਇੰਸਪੈਕਟਰ ਰਵੇਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਜ਼ੁਰਗ ਦੀ ਸਾਰੀ ਗੱਲਬਾਤ ਸੁਣੀ ਹੈ ਜਿਸਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਜ਼ੁਰਗ ਗੁਰਮੁੱਖ ਸਿੰਘ ਨੂੰ ਇਨਸਾਫ ਦੁਵਾਇਆ ਜਾਵੇਗਾ। ਇਸ ਸਬੰਧੀ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਨੇ ਕਿਹਾ ਕਿ ਬਜ਼ੁਰਗ ਸਾਡੇ ਪਿੰਡ ਦਾ ਹੀ ਹੈ ਪਰ ਕਾਫੀ ਦੇਰ ਤੋਂ ਪਿੰਡ ਤੋ ਬਾਹਰ ਰਹਿ ਰਿਹਾ ਹੈ ਅਤੇ ਇਸਦੇ ਜਿਨ੍ਹਾਂ ਭਤੀਜਿਆਂ ਨਾਲ ਕੋਈ ਜ਼ਮੀਨ ਦਾ ਮਸਲਾ ਹੈ ਉਹ ਵੀ ਅੱਜ ਕੱਲ੍ਹ ਪਿੰਡ ਤੋਂ ਬਾਹਰ ਰਹਿ ਰਹੇ ਨੇ।

LEAVE A REPLY

Please enter your comment!
Please enter your name here