ਪੰਜਾਬ ਜਲੰਧਰ ’ਚ ਪਲਟਿਆ ਗੈਸ ਨਾਲ ਭਰਿਆ ਟੈਂਕਰ; ਡਰਾਈਵਰ ਮੌਕੇ ਤੋਂ ਫਰਾਰ, ਪੁਲਿਸ ਕਰ ਰਹੀ ਜਾਂਚ By admin - July 18, 2025 0 4 Facebook Twitter Pinterest WhatsApp ਜਲੰਧਰ ਦੇ ਆਦਮਪੁਰ ਏਅਰਵੇਜ ਨੇੜੇ ਇਕ ਗੈਸ ਨਾਲ ਭਰਿਆ ਟੈਂਕਰ ਪਲਟਣ ਦੀ ਖ਼ਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਇਹ ਟੈਂਕਰ ਐਚਪੀ ਗੈਸ ਨਾਲ ਭਰਿਆ ਹੋਇਆ ਸੀ ਜੋ ਇੱਥੇ ਆ ਕੇ ਭੇਦਭਰੀ ਹਾਲਤ ਵਿਚ ਪਲਟ ਗਿਆ। ਘਟਨਾ ਤੋਂ ਬਾਦ ਟੈਂਕਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਗਨੀਮਤ ਇਹ ਰਹੀ ਕਿ ਗੈਸ ਜਿਆਦਾ ਲੀਕ ਨਹੀਂ ਹੋਈ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਪ੍ਰਤੱਖਦਰਸੀਆਂ ਮੁਤਾਬਕ ਇਹ ਟੈਂਕਰ ਪਲਾਟ ਵਿਚ ਜਾਣਾ ਸੀ ਜੋ ਇੱਥੇ ਆ ਕੇ ਪਲਟ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਲਾਟ ਮਾਲਕਾਂ ਨੂੰ ਸੂਚਿਤ ਕਰਨ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਮੌਜੂਦ ਐਸਐਸਐਫ ਅਧਿਕਾਰੀ ਦੁਾਰਕਾ ਦਾਸ ਨੇ ਕਿਹਾ ਕਿ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਨੇੜਲਾ ਸਕੂਲ ਬੰਦ ਕਰਵਾ ਦਿੱਤਾ ਗਿਆ ਐ ਅਤੇ ਇਲਾਕੇ ਦੀ ਬਿਜਲੀ ਵੀ ਬੰਦ ਕਰਵਾ ਦਿੱਤੀ ਐ। ਇਸ ਤੋਂ ਇਲਾਵਾ ਰੇਲਵੇ ਆਵਾਜਾਈ ਨੂੰ ਵੀ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ ਐ। ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ 12 ਤੋਂ 1 ਵਜੇ ਦੇ ਵਿਚਕਾਰ ਵਾਪਰਿਆ ਐ ਅਤੇ ਉਦੋਂ ਤੋਂ ਲੈ ਕੇ ਸਵੇਰੇ 7 ਵਜੇ ਤੱਕ ਟੈਂਕਰ ਵਿੱਚੋਂ ਗੈਸ ਲੀਕ ਹੁੰਦੀ ਹੋਈ ਨਜ਼ਰ ਆਈ। ਇਲਾਕੇ ਦੇ ਵਸਨੀਕਾਂ ਨੇ ਫਾਇਰ ਬ੍ਰਿਗੇਡ ਨਾਲ ਮਿਲ ਕੇ ਗੈਸ ਦੀ ਸਮੱਸਿਆ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ। ਗੈਸ ਲੀਕ ਹੋਣ ਕਾਰਨ ਹੋਣ ਵਾਲੇ ਵੱਡੇ ਹਾਦਸੇ ਨੂੰ ਰੋਕਣ ਲਈ ਇਲਾਕੇ ਦੇ ਸਾਰੇ ਸਕੂਲ, ਰੇਲਵੇ ਲਾਈਨਾਂ ਅਤੇ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ। ਬਠਿੰਡਾ ਤੋਂ ਇਕ ਹੋਰ ਟੈਂਕਰ ਲਿਆ ਕੇ ਉਸ ਵਿੱਚ ਗੈਸ ਸ਼ਿਫਟ ਕਰਨ ਤੋਂ ਬਾਅਦ ਸੇਵਾਵਾਂ ਬਹਾਲ ਕੀਤੀਆਂ ਗਈਆਂ।