ਪੰਜਾਬ ਖਰੜ ਦੇ ਮਸ਼ਹੂਰ ਜਵੈਲਰ ਨਾਲ ਸ਼ਰੇਆਮ ਲੁੱਟ; ਗੱਲਾਂ ’ਚ ਉਲਝਾ ਕੇ ਡੇਢ ਤੋਲੇ ਸੋਨੇ ਲੈ ਕੇ ਫਰਾਰ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - July 17, 2025 0 3 Facebook Twitter Pinterest WhatsApp ਖਰੜ ਦੇ ਬਾਜ਼ਾਰ ਵਿਚ ਸਥਿਤ ਇਕ ਸੁਨਿਆਰੇ ਦੀ ਦੁਕਾਨ ਤੋਂ ਅਣਪਛਾਤੇ ਵਿਅਕਤੀ ਵੱਲੋਂ ਡੇਢ ਤੋਲੇ ਸੋਨੇ ਤੇ ਹੱਥ ਸਾਫ ਕਰਨ ਦੀ ਖਬਰ ਸਾਹਮਣੇ ਆਈ ਐ। ਇੱਥੇ ਪ੍ਰਸਿੱਧ ਸੁਨਿਆਰੇ ਦੀ ਦੁਕਾਨ ਤੇ ਆਏ ਇਕ ਸਖਸ਼ ਨੇ ਪਹਿਲਾਂ ਦੁਕਾਨ ਮਾਲਕ ਨੂੰ ਆਪਣੀਆਂ ਗੱਲਾਂ ਵਿਚ ਉਲਝਾਇਆ ਅਤੇ ਫਿਰ ਡੇਢ ਤੋਲੇ ਤੋਂ ਵਧੇਰੇ ਸੋਨਾ ਲੈ ਕੇ ਫਰਾਰ ਹੋ ਗਿਆ। ਨੌਸਰਬਾਜ਼ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਜਦੋਂ ਤਕ ਸੁਨਿਆਰੇ ਨੂੰ ਠੱਗੀ ਦੀ ਸਮਝ ਲੱਗੀ ਤਦ ਤਕ ਦੇਰ ਹੋ ਚੁੱਕੀ ਐ। ਸੁਨਿਆਰੇ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਉਧਰ ਸਥਾਨਕ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਘਟਨਾ ਦੀ ਸਾਹਮਣੇ ਆਈ ਵੀਡੀਓ ਵਿਚ ਇਕ ਨੌਜਵਾਨ ਜੋ ਆਪਣੇ ਸਿਰ ‘ਤੇ ਟੋਪੀ ਪਾਈ ਹੋਈ ਸੀ, ਚਾਂਦੀ ਦੀ ਤਾਬੀਜ਼ ਦੇ ਨਾਂ ‘ਤੇ ਦੁਕਾਨਦਾਰ ਨੂੰ ਗੱਲਾਂ ‘ਚ ਉਲਝਾ ਕੇ ਗੱਲੇ ‘ਚ ਹੱਥ ਮਾਰਦਾ ਹੈ। ਸੀਸੀਟੀਵੀ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਨੌਜਵਾਨ ਗੱਲਬਾਤ ਕਰਦਿਆਂ-ਕਰਦਿਆਂ ਗੱਲੇ ਵਿਚੋਂ ਇਕ ਪਾਊਚ ਖਿੱਚ ਲੈਂਦਾ ਹੈ ਅਤੇ ਮੌਕੇ ਤੋਂ ਖਿਸਕ ਜਾਂਦਾ ਐ। ਦੁਕਾਨਦਾਰ ਦੇ ਦੱਸਣ ਮੁਤਾਬਕ ਉਸ ਪਾਊਚ ਵਿਚ ਲਗਭਗ 20 ਗ੍ਰਾਮ ਤੋਂ ਵੱਧ ਸੋਨਾ ਸੀ, ਜਿਸ ਵਿੱਚ ਦੋ ਟੌਪਰ, ਇਕ ਅੰਗੂਠੀ ਅਤੇ ਇਕ ਨਥਣੀ ਸ਼ਾਮਲ ਸਨ, ਜਿਨ੍ਹਾਂ ਦੀ ਕੀਮਤ ਦੋ ਲੱਖ ਰੁਪਏ ਦੇ ਕਰੀਬ ਸੀ। ਖਬਰਾਂ ਮੁਤਾਬਕ ਇਹ ਮੁਲਜਮ ਇਸੇ ਮਾਰਕਿਟ ਵਿਚ ਇਕ ਹੋਰ ਜਵੈਲਰੀ ਦੀ ਦੁਕਾਨ ‘ਚ ਵੀ ਗਏ ਸਨ ਪਰ ਉੱਥੇ ਉਹਨਾਂ ਨੂੰ ਚਲਾਕੀ ਨਾ ਚੱਲ ਸਕਣ ਕਾਰਨ ਖਾਲੀ ਹੱਥ ਮੁੜਣਾ ਪਿਆ ਸੀ। ਸੀਸੀਟੀਵੀ ਫੁਟੇਜ ਵਿੱਚ ਦੋ ਨੌਜਵਾਨ ਅਕਟੀਵਾ ਤੇ ਸਵਾਰ ਹੋ ਕੇ ਜਾਂਦੇ ਦਿਖਾਈ ਦੇ ਰਹੇ ਨੇ। ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।