ਪੰਜਾਬ ਸਾਬਕਾ ਜਥੇਦਾਰ ਗਿ. ਰਘਬੀਰ ਸਿੰਘ ਦੀ ਸਿੱਖ ਮਾਪਿਆਂ ਨੂੰ ਅਪੀਲ; ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਣ ਦੀ ਦਿੱਤੀ ਸਲਾਹ By admin - July 17, 2025 0 4 Facebook Twitter Pinterest WhatsApp ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿ. ਰਘਬੀਰ ਸਿੰਘ ਨੇ ਸਿੱਖ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਣ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਟੀਵੀ ਚੈਨਲਾਂ ’ਤੇ ਗੁਰਬਾਣੀ ਤੇ ਕਥਾ-ਕੀਰਤਨ ਦਾ ਪ੍ਰਵਾਹ ਨਿਰੰਤਰ ਚੱਲਦਾ ਰਹਿੰਦਾ ਐ ਅਤੇ ਮਾਪਿਆਂ ਨੂੰ ਚਾਹੀਦਾ ਐ ਕਿ ਉਹ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਲਈ ਅਜਿਹੇ ਪ੍ਰੋਗਰਾਮ ਦੇਖਣ ਲਈ ਪ੍ਰੇਰਿਤ ਕਰਨ। ਬੱਚਿਆਂ ਵਿਚ ਮੋਬਾਈਲ ਦੀ ਵੱਧ ਰਹੀ ਵਰਤੋਂ ਤੇ ਚਿੰਤਾ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਤੌਰ ਤੇ ਮਾਪੇ ਬੱਚੇ ਨੂੰ ਮਸ਼ਰੂਫ ਰੱਖਣ ਲਈ ਮੋਬਾਈਲ ਫੋਨ ਫੜਾ ਦਿੰਦੇ ਨੇ ਜੋ ਖਤਰਨਾਕ ਰੁਝਾਨ ਐ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖ ਕੇ ਕਥਾ-ਕੀਰਤਨ ਗੁਰਬਾਣੀ ਪੜਣ-ਸੁਣਨ ਲਈ ਪ੍ਰੇਰਿਤ ਕਰਨਾ ਚਾਹੀਦਾ ਐ ਤਾਂ ਜੋ ਉਹ ਇਸ ਰੋਟੀਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਸਕਣ।