
ਫਰੀਦਕੋਟ ਜ਼ਿਲ੍ਹੇ ਅੰਦਰ ਡਰੇਨਾਂ ਦੀ ਸਫਾਈ ਨਾ ਹੋਣ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਐ। ਇੱਥੇ ਪਿੰਡ ਘੋਨੀਵਾਲਾ ਨੇੜਿਓ ਲੰਘਦੀ ਡਰੇਨ ਦੀ ਸਫਾਈ ਨਾ ਹੋਣ ਦੇ ਚਲਦਿਆਂ ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ ਐ। ਹਾਲਤ ਇਹ ਐ ਕਿ ਕਿਸਾਨਾਂ ਵੱਲੋਂ ਪੈਸੇ ਇਕੱਤਰ ਕਰ ਕੇ ਜੇਸੀਬੀ ਦੀ ਮਦਦ ਨਾਲ ਡਰੇਨ ਦੀ ਸਫਾਈ ਕਰਵਾਈ ਜਾ ਰਹੀ ਐ। ਕਿਸਾਨਾਂ ਦਾ ਕਹਿਣਾ ਐ ਕਿ ਉਨ੍ਹਾਂ ਨੂੰ ਨਵੀਂ ਸਰਕਾਰ ਤੋਂ ਡਰੇਨਾਂ ਦੀ ਸਫਾਈ ਹੋਣ ਦੀ ਉਮੀਦ ਸੀ ਪਰ ਸਬੰਧਤ ਮਹਿਕਮੇ ਦੇ ਅਧਿਕਾਰੀ ਫੰਡ ਨਾ ਹੋਣ ਦਾ ਹਵਾਲਾ ਦਿੰਦਿਆਂ ਪੱਲਾ ਝਾੜ ਰਹੇ ਨੇ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਆਪਣੇ ਖਰਚੇ ਦੇ ਸਫਾਈ ਕਰਵਾਉਣੀ ਪੈ ਰਹੀ ਐ। ਕਿਸਾਨਾਂ ਨੇ ਕਿਹਾ ਕਿ ਉਹ ਡਰੇਨ ਵਿਚੋਂ ਨਿਕਲ ਰਹੇ ਕਚਰੇ ਨੂੰ ਸੜਕਾਂ ਤੇ ਸੁੱਟ ਦੇਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਦੱਸਣਯੋਗ ਐ ਕਿ ਫਰੀਦਕੋਟ ਦੇ ਪਿੰਡ ਕੋਨੀਵਾਲਾ ਵਿੱਚ ਸੇਮ ਨਾਲੇ ਦੀ ਸਫਾਈ ਨਾ ਹੋਣ ਦੇ ਚਲਦੇ ਆਸ ਪਾਸ ਦੇ ਪਿੰਡਾਂ ਦੇ ਕਰੀਬ 200 ਤੋਂ 300 ਏਕੜ ਦੀ ਫਸਲ ਪਾਣੀ ਵਿੱਚ ਡੁੱਬਣ ਦੀ ਕਗਾਰ ਤੇ ਹੈ ਇਸ ਪਰੇਸ਼ਾਨੀ ਤੋਂ ਤੰਗ ਆ ਕੇ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਪੈਸੇ ਇਕੱਠੇ ਕਰ ਜਿਸ ਚੀਜ਼ ਦੀ ਮਦਦ ਦੇ ਨਾਲ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਜਿਸ ਤੋਂ ਬਾਅਦ ਫਸਲਾਂ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਹਾਲੇ ਵੀ ਡਰੇਨ ਦੀ ਸਫਾਈ ਨਾ ਕੀਤੀ ਗਈ ਤਾਂ ਬਰਸਾਤ ਦੇ ਮੌਸਮ ਦੇ ਚੱਲਦੇ ਉਹਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਕਰੀਬ ਦੋ ਢਾਈ ਮਹੀਨੇ ਪਹਿਲਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਜੇਕਰ ਬਰਸਾਤ ਦੇ ਮੌਸਮ ਤੋਂ ਪਹਿਲਾਂ ਸੇਮਨਾਲ਼ੇ ਦੀ ਸਫਾਈ ਨਾ ਹੋਈ ਤਾਂ ਉਹਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ ਪਰ ਹੁਣ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਸੇਮ ਨਾਲੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਦੇ ਨਾਲ ਨਾਲ ਸੇਮ ਨਾਲੇ ਦੇ ਵਿੱਚ ਉੱਗੀ ਕੇਲੀ ਅਤੇ ਘਾਹ ਫੂਸ ਕਾਰਨ ਉਹਨਾਂ ਦੇ ਪਿੰਡਾਂ ਦੇ ਆਸ ਪਾਸ ਬਣੀਆਂ ਪੁਲੀਆਂ ਬਿਲਕੁਲ ਜਾਮ ਹੋ ਗਈਆਂ ਜਿਨਾਂ ਵਿੱਚੋਂ ਪਾਣੀ ਨਿਕਲਣਾ ਮੁਸ਼ਕਿਲ ਹੈ ਜਿਸਦੇ ਚਲਦੇ ਹੁਣ ਇਹ ਪਾਣੀ ਓਵਰਫਲੋਅ ਹੋ ਕੇ ਉਹਨਾਂ ਦੇ ਖੇਤਾਂ ਵਿੱਚ ਜਾ ਵੜਿਆ। ਇਸ ਸਬੰਧੀ ਜਦ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਕਿ ਹਾਲੇ ਤੱਕ ਜੇਸੀਬੀ ਦਾ ਇੰਤਜ਼ਾਮ ਨਹੀਂ ਹੋ ਸਕਿਆ ਇਸ ਕਾਰਵਾਈ ਨੂੰ ਹਫਤਾ ਲੱਗ ਸਕਦਾ ਪਰ ਜੇਕਰ ਪ੍ਰਸ਼ਾਸਨ ਇਸੇ ਤਰਾਂ ਅੱਖਾਂ ਮੀਚ ਕੇ ਸੁੱਤਾ ਰਿਹਾ ਤਾਂ ਉਹਨਾਂ ਦੀਆਂ ਫਸਲਾਂ ਦਾ ਤਾਂ ਨੁਕਸਾਨ ਹੋਵੇਗਾ ਹੀ ਨਾਲ ਹੀ ਉਹਨਾਂ ਦੇ ਘਰਾਂ ਤੱਕ ਵੀ ਇਹ ਪਾਣੀ ਪਹੁੰਚ ਕੇ ਮਾਰ ਕਰ ਸਕਦਾ।
ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਪੈਸੇ ਇਕੱਠੇ ਕਰਕੇ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਜਿਸ ਨਾਲ ਫਿਲਹਾਲ ਉਹਨਾਂ ਦੇ ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਸ਼ੁਰੂ ਤਾਂ ਹੋ ਗਈ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਜੇਕਰ ਬਾਰਿਸ਼ ਇਸੇ ਤਰ੍ਹਾਂ ਹੀ ਹੁੰਦੀ ਰਹੀ ਤਾਂ ਉਹਨਾਂ ਦੇ ਫਸਲ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ। ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਅਤੇ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਕਿਸਾਨਾਂ ਦੇ ਹਿੱਤਾਂ ਵਿੱਚ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਦਿਆਂ ਹੋਇਆਂ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ। ਉਧਰ ਐਸਡੀਐਮ ਕੁਲਵਿੰਦਰ ਕੌਰ ਮੁਤਾਬਕ ਜਿਲੇ ਦੇ 12 ਡਰੇਨਾਂ ਦੀ ਸਫਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਸਿਰਫ ਇਸੇ ਡਰੇਨ ਦੀ ਸਫਾਈ ਦਾ ਕੰਮ ਬਾਕੀ ਹੈ ਜਿਸ ਨੂੰ ਵੀ ਜਲਦ ਪੂਰਾ ਕਰ ਲਿਆ ਜਾਏਗਾ। ਇਹ ਜਾਣਕਾਰੀ ਉਹਨਾਂ ਵੱਲੋਂ ਟੈਲੀਫੋਨ ਤੇ ਸਾਂਝੀ ਕੀਤੀ ਗਈ।


