ਪੰਜਾਬ ਪਟਿਆਲਾ ਦੇ ਸਨੌਰ ’ਚ ਨਸ਼ਈ ਨੇ ਘਰ ਨੂੰ ਲਾਈ ਅੱਗ; ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ; ਫਾਇਰ ਬ੍ਰਿਗੇਡ ਨੇ ਪਾਇਆ ਕਾਬੂ By admin - July 17, 2025 0 4 Facebook Twitter Pinterest WhatsApp ਪਟਿਆਲਾ ਦੇ ਹਲਕਾ ਸਨੌਰ ਅਧੀਨ ਆਉਂਦੇ ਪਿੰਡ ਨਗਰ ’ਚ ਇਕ ਨਸ਼ਈ ਵਿਅਕਤੀ ਵੱਲੋਂ ਆਪਣੇ ਘਰ ਨੂੰ ਅੱਗ ਹਵਾਲੇ ਕਰਨ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਬਲਬੀਰ ਸਿੰਘ ਨਾਮ ਦੇ ਸਖਸ਼ ਸ਼ਰਾਬ ਪਾਣੀ ਦਾ ਆਦੀ ਐ ਅਤੇ ਉਸ ਨੇ ਆਪਣੀ ਪਤਨੀ ਨਾਲ ਲੜਾਈ ਕਰਨ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਮੁਲਜਮ ਦੀ ਪਤਨੀ ਦੇ ਦੱਸਣ ਮੁਤਾਬਕ ਅੱਗ ਨਾਲ ਕਣਕ, ਕੱਪੜੇ ਅਤੇ ਜ਼ਰੂਰੀ ਕਾਗਜਾਤ ਤੋਂ ਇਲਾਵਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਐ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਅੱਗ ਨਾਲ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ। ਲੋਕਾਂ ਨੇ ਮੁਲਜਮ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ।