ਪੰਜਾਬ ਪੰਜਾਬ ਪੁਲਿਸ ਦੇ ਖਿਡਾਰੀਆਂ ਦੀ ਦੁਨੀਆਂ ਭਰ ’ਚ ਝੰਡੀ; 13 ਖਿਡਾਰੀਆਂ ਨੇ ਭਾਰਤ ਦੀ ਝੋਲੀ ’ਚ ਪਾਏ 59 ਤਮਗੇ; 32 ਸੋਨੇ, 16 ਚਾਂਦੀ ਤੇ 11 ਕਾਂਸੀ ਦੇ ਤਗਮਿਆਂ ’ਤੇ ਕੀਤਾ ਕਬਜ਼ਾ By admin - July 16, 2025 0 4 Facebook Twitter Pinterest WhatsApp ਪੰਜਾਬ ਪੁਲਿਸ ਨੇ ਖੇਡਾਂ ਦੇ ਖੇਤਰ ਵਿਚ ਭਾਰਤ ਦਾ ਨਾਮ ਦੁਨੀਆ ਭਰ ਵਿਚ ਚਮਕਾਇਆ ਐ। ਅਮਰੀਕਾ ਦੇ ਬਰਮਿੰਘਮ ਵਿਖੇ 26 ਜੂਨ ਤੋਂ 7 ਜੁਲਾਈ ਤੱਕ ਹੋਈਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਪੰਜਾਬ ਪੁਲਿਸ ਦੇ 13 ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ 59 ਤਗਮੇ ਜਿੱਤ ਦੇ ਦੇਸ਼ ਦੀ ਝੋਲੀ ਪਾਏ ਨੇ। ਇਨ੍ਹਾਂ ਤਗਮਿਆਂ ਵਿਚ 32 ਸੋਨੇ ਦੇ, 16 ਚਾਂਦੀ ਅਤੇ 11 ਕਾਂਸੀ ਦੇ ਤਗਮੇ ਸ਼ਾਮਲ ਨੇ। ਇਨ੍ਹਾਂ ਖਿਡਾਰੀਆਂ ਦੇ ਅੱਜ ਪੀਏਪੀ ਹੈੱਡਕੁਆਰਟਰ ਪਹੁੰਚਣ ‘ਤੇ, ਏਡੀਜੀਪੀ ਸਟੇਟ ਆਰਮਡ ਪੁਲਿਸ ਜਲੰਧਰ ਅਤੇ ਪੰਜਾਬ ਪੁਲਿਸ ਦੇ ਮੁੱਖ ਖੇਡ ਅਧਿਕਾਰੀ ਐਮ.ਐਫ. ਸ੍ਰੀ ਫਾਰੂਕੀ ਨੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਜੇਤੂਆਂ ਨੂੰ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਸਦਕਾ ਪੰਜਾਬ ਪੁਲਿਸ ਦਾ ਨਾਮ ਦੁਨੀਆਂ ਭਰ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਜਿਹੇ ਖਿਡਾਰੀਆਂ ‘ਤੇ ਮਾਣ ਹੈ। ਸ੍ਰੀ ਫਾਰੂਕੀ ਨੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਖੇਡ ਸਕੱਤਰ ਪੰਜਾਬ ਪੁਲਿਸ ਨਵਜੋਤ ਸਿੰਘ ਮਾਹਲ ਨੇ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਵਧਾਈ ਦਿੱਤੀ ਅਤੇ ਮੁੱਖ ਖੇਡ ਅਧਿਕਾਰੀ ਨੂੰ ਭਵਿੱਖ ਵਿੱਚ ਹੋਰ ਤਗਮੇ ਜਿੱਤਣ ਦਾ ਭਰੋਸਾ ਦਿੱਤਾ। ਮਾਹਲ ਨੇ ਦੱਸਿਆ ਕਿ ਖੇਡਾਂ ਵਿੱਚ ਪੰਜਾਬ ਪੁਲਿਸ ਦੇ 7 ਅਥਲੈਟਿਕਸ, 3 ਜੂਡੋ, 1 ਤੀਰਅੰਦਾਜ਼ੀ, 1 ਤੈਰਾਕੀ ਅਤੇ 1 ਆਰਮ ਰੈਸਲਿੰਗ ਸਮੇਤ 13 ਖਿਡਾਰੀਆਂ/ਐਥਲੀਟਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦਾ ਤਿਆਰੀ ਕੈਂਪ ਐਨ.ਆਈ.ਐਸ. ਪਟਿਆਲਾ ਵਿਖੇ ਲਗਾਇਆ ਗਿਆ ਸੀ। ਇਸ ਤੋਂ ਇਲਾਵਾ, ਕੇਂਦਰੀ ਖੇਡਾਂ, ਪੰਜਾਬ ਪੁਲਿਸ ਦੇ 9 ਰਾਸ਼ਟਰੀ/ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ/ਐਥਲੀਟਾਂ ਨੇ ਐਥਲੈਟਿਕਸ, ਜਲ ਖੇਡਾਂ, ਕੁਸ਼ਤੀ ਅਤੇ ਜੂਡੋ ਵਿੱਚ ਹਿੱਸਾ ਲਿਆ ਅਤੇ ਕੁੱਲ 21 ਤਗਮੇ ਜਿੱਤੇ ਜਿਨ੍ਹਾਂ ਵਿੱਚ 10 ਸੋਨੇ, 2 ਚਾਂਦੀ ਅਤੇ 9 ਕਾਂਸੀ ਦੇ ਤਗਮੇ ਸ਼ਾਮਲ ਹਨ।