ਸੰਗਰੂਰ ’ਚ ਨਸ਼ੇ ਦੀ ਹਾਲਤ ’ਚ ਮਿਲਿਆ ਈ-ਰਿਕਸ਼ਾ ਚਾਲਕ; ਟੀਕਾ ਲਗਾਉਣ ਤੋਂ ਬਾਦ ਹੋਇਆ ਬੇਹੋਸ਼; ਪੁਲਿਸ ਨੇ ਨਸ਼ਾ ਛੁਡਾਓ ਕੇਂਦਰ ਕਰਵਾਇਆ ਭਰਤੀ

0
4

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਲੜਾਈ ਦੇ ਬਾਵਜੂਦ ਨਸ਼ਿਆਂ ਦਾ ਰੁਝਾਨ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਅਤੇ ਆਏ ਦਿਨ ਨਸ਼ੇ ਨਾਲ ਝੂਮਦੀ ਜਵਾਨੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਅਜਿਹੀਆਂ ਹੀ ਤਸਵੀਰਾਂ ਸੀਐਮ ਸਿਟੀ ਸੰਗਰੂਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਕ ਈ-ਰਿਕਸ਼ਾ ਚਾਲਕ ਖੁਦ ਨੂੰ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਬੋਹੇਸ਼ੀ ਦੀ ਹਾਲਤ ਵਿਚ ਪਾ ਮਿਲਿਆ ਐ। ਮੌਕੇ ਮੌਜੂਦ ਲੋਕਾਂ ਨੇ ਨੌਜਵਾਨ ਦੀ ਵੀਡੀਓ ਬਣਾਉਣ ਤੋਂ ਇਲਾਵਾ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਨਸ਼ਾ ਛੁਡਾਉ ਕੇਂਦਰ ਵਿਚ ਭਰਤੀ ਕਰਵਾਇਆ ਗਿਆ ਐ।
ਤਸਵੀਰਾਂ ਦੇ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਨੇ ਪਹਿਲਾਂ ਆਪਣੇ ਹੱਥ ਵਿੱਚ ਟੀਕਾ ਫੜਿਆ ਹੋਇਆ ਹੈ ਅਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਆਪਣੇ ਰਿਕਸ਼ੇ ਤੇ ਹੀ ਪਿਆ ਹੈ ਜਿਸ ਤੋਂ ਬਾਅਦ ਆਮ ਜਨਤਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਉਸ ਤੋਂ ਬਾਅਦ ਉਸ ਨੂੰ ਨਸ਼ਾ ਛੜਾਊ ਕੇਂਦਰ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਸ਼ਿਆਂ ਖਿਲਾਫ ਸਖਤ ਹਦਾਇਤਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੇ ਨਾਲ ਨਾਲ ਨਸ਼ਾ ਪੀੜਤਾਂ ਦਾ ਇਲਾਜ ਕਰਵਾ ਰਹੀ ਐ।
ਇਸੇ ਤਹਿਤ ਇਸ ਨੌਜਵਾਨ ਨੂੰ ਵੀ ਚੁੱਕ ਕੇ ਨਸ਼ਾ ਛੜਾਊ ਕੇਂਦਰ ਦੇ ਵਿੱਚ ਭਰਤੀ ਕਰਵਾ ਦਿੱਤਾ ਹੈ। ਨਸ਼ਾ ਲਾਉਣ ਵਾਲੀ ਸਰਿੰਜ ਬਾਰੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਲਗਾਤਾਰ ਹਸਪਤਾਲ ਅਤੇ ਦੁਕਾਨਾਂ ਦੀ ਚੈਕਿੰਗ ਕਰਦੇ ਰਹਿੰਦੇ ਹਨ ਪਰ ਏਡਜ ਦੀ ਰੋਕਥਾਮ ਲਈ ਕਈ ਸੁਸਾਇਟੀਆਂ ਬਣੀਆਂ ਹੋਈਆਂ ਹਨ ਜੋ ਕਿ ਸਰਕਾਰ ਦੇ ਅਧੀਨ ਹੀ ਕੰਮ ਕਰਦੀਆਂ ਹਨ, ਜਿੱਥੋਂ ਇਹ ਲੋਕ ਲੈ ਲੈਂਦੇ ਨੇ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਨਸ਼ਾ ਕਿੱਥੋਂ ਲੈ ਕੇ ਆਇਆ ਸੀ, ਇਸ ਬਾਰੇ ਛਾਣਬੀਣ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here