ਪੰਜਾਬ ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ’ਚ ਚੈਨੀ ਦੀ ਲੁੱਟ; ਦਰਜੀ ਤੋਂ ਚੈਨੀ ਖੋਹ ਕੇ ਫਰਾਰ ਹੋਏ ਝਪਟਮਾਰ By admin - July 16, 2025 0 4 Facebook Twitter Pinterest WhatsApp ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਵਿਚ ਇਕ ਦਰਜੀ ਨਾਲ ਦਿਨ-ਦਿਹਾੜੇ ਲੁੱਟ ਹੋਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਦਰਜੀ ਕੋਲ ਆਏ ਦੋ ਐਕਟਿਵਾ ਸਵਾਰਾਂ ਨੇ ਰਸਤਾ ਪੁੱਛਣ ਬਹਾਨੇ ਦਰਜੀ ਨੂੰ ਪਹਿਲਾਂ ਆਪਣੀਆਂ ਗੱਲਾਂ ਵਿਚ ਉਲਝਾਇਆ ਅਤੇ ਫਿਰ ਉਸ ਦੇ ਗਲੇ ਵਿਚ ਪਾਈ ਚੈਨੀ ਝਪਟ ਕੇ ਫਰਾਰ ਹੋ ਗਏ। ਪੀੜਤ ਨੇ ਰੌਲਾ ਪਾਉਂਦਿਆਂ ਐਕਟਿਵਾ ਸਵਾਰਾਂ ਦਾ ਪਿੱਛਾ ਵੀ ਕੀਤਾ ਪਰ ਮੁਲਜਮ ਭੱਜਣ ਵਿਚ ਸਫਲ ਹੋ ਗਏ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜਮਾਂ ਦੀ ਪਛਾਣ ਕੀਤੀ ਜਾ ਰਹੀ ਐ, ਜਿਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।