ਪਠਾਨਕੋਟ ਦੇ ਪਿੰਡ ਧਿਰਾਂ ਪਹੁੰਚੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ; ਯੂਬੀਡੀਸੀ ਨਹਿਰ ’ਚ ਸਫਾਈ ਦੇ ਨਾਮ ’ਤੇ ਮਾਇਨਿੰਗ ਹੋਣ ਦਾ ਦਾਅਵਾ; ਵਿਭਾਗ ਅਧਿਕਾਰੀਆਂ ਤੇ ਠੇਕੇਦਾਰ ਵਿਚਾਲੇ ਮਿਲੀਭੁਗਤ ਦੇ ਲਾਏ ਇਲਜ਼ਾਮ;

0
5

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਅੱਜ ਜ਼ਿਲ੍ਹੇ ਦੇ ਪਿੰਡ ਧਿਰਾਂ ਵਿਖੇ ਪਹੁੰਚੇ ਜਿੱਥੇ  ਉਨ੍ਹਾਂ ਨੇ ਯੂਬੀਡੀਸੀ ਨਹਿਰ ਵਿਚ ਚੱਲ ਰਹੇ ਸਫਾਈ ਕੰਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਫਾਈ ਦੇ ਨਾਮ ਦੇ ਨਹਿਰ ਵਿਚੋਂ ਮਾਇਨਿੰਗ ਕਰਨ ਦੇ ਇਲਜਾਮ ਲਾਉਂਦਿਆਂ ਕੰਮ ਬੰਦ ਕਰਵਾ ਦਿੱਤਾ। ਹਲਕਾ ਇੰਚਾਰਜ ਦਾ ਇਲਜਾਮ ਸੀ ਕਿ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਠੇਕੇਦਾਰ ਵੱਲੋਂ ਨਹਿਰ ਵਿਚੋਂ ਨਾਜਾਇਜ ਮਾਇਨਿੰਗ ਕੀਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਝੋਨ  ਦਾ ਸੀਜਨ ਹੋਣ ਦੇ ਬਾਵਜੂਦ ਕਿਸਾਨਾਂ ਤਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਪਰ ਕੁੱਝ ਲੋਕਾਂ ਵੱਲੋਂ ਨਹਿਰ ਦੀ ਸਫਾਈ ਦੀ ਆੜ ਹੇਠ ਮਾਇਨਿੰਗ ਕਰਵਾਈ ਜਾ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਤਕ ਨਹਿਰੀ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਪਰ ਦੂਜੀਆਂ ਪਾਰਟੀਆਂ ਨਾਲ ਸਬੰਧਤ ਕੁੱਝ ਲੋਕ ਅਜਿਹੇ ਗਲਤ ਕੰਮ ਕਰ ਰਹੇ ਨੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਨੇ ਕਿਹਾ ਕਿ ਇਸ ਨਹਿਰ ਤੋਂ ਗੰਦਗੀ ਬਾਹਰ ਕੱਢਣ ਦਾ ਠੇਕਾ ਠੇਕੇਦਾਰਾਂ ਵੱਲੋਂ ਲਿਆ ਗਿਆ ਸੀ ਪਰ ਇਸ ਜਗਾ ਤੇ ਗੰਦਗੀ ਨੂੰ ਛੱਡ ਬਾਕੀ ਸਾਰਾ ਮਾਲ ਪੌਕ਼ਲੈਣ ਮਸ਼ੀਨਾਂ ਰਾਹੀਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਮੈਨੂੰ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਸ਼ਿਕਾਇਤ ਕੀਤੀ ਸੀ ਕਿ ਝੋਨੇ ਦਾ ਸੀਜ਼ਨ ਹੋਣ ਦੇ ਬਾਵਜੂਦ ਸਾਡੇ ਤਕ ਨਹਿਰ ਪਾਣੀ ਨਹੀਂ ਪਹੁੰਚ ਰਿਹਾ ਬਲਕਿ ਪਾਣੀ ਨੂੰ ਰੋਕ ਕੇ ਮਾਇੰਗ ਦੇ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਜਦ ਮੌਕੇ ਤੇ ਪਹੁੰਚ ਠੇਕੇਦਾਰਾਂ ਤੋ ਕੰਟਰੈਕਟ ਦੀ ਕਾਪੀ ਮੰਗੀ ਗਈ ਤਾਂ ਉਹਨਾਂ ਨਹੀਂ ਵਿਖਾਈ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਠੇਕੇਦਾਰਾਂ ਵਲੋਂ ਇਸ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here