ਪੰਜਾਬ ਸੰਜੇ ਵਰਮਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਭਾਵੁਕ ਹੋਏ ਸਿੱਧੂ ਦੇ ਪਿਤਾ ਬਲਕੌਰ ਸਿੰਘ; ਗੈਂਗਸਟਰਵਾਦ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਵੱਲ ਸੇਧੇ ਨਿਸ਼ਾਨੇ; ਕਿਹਾ, ਲਾਰੈਂਸ ਦੇ ਪੰਜਾਬ ’ਚ ਹੋਣ ਦੌਰਾਨ ਕੀ ਕਰਦੀ ਰਹੀ ਐ ਸਰਕਾਰ By admin - July 13, 2025 0 8 Facebook Twitter Pinterest WhatsApp ਅਬੋਹਰ ਵਿਖੇ ਮਰਹੂਮ ਕੱਪੜਾ ਵਪਾਰੀ ਸੰਜੇ ਵਰਮਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਜਿਹੀਆਂ ਅਣਹੋਣੀਆਂ ਘਟਨਾਵਾਂ ਲਈ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੰਜੇ ਵਰਮਾ ਨੂੰ ਗੋਲੀ ਮਾਰਨ ਵਾਲੇ ਦਿਨ ਉਸ ਨੂੰ ਆਪਣੇ ਪੁੱਤਰ ਦੇ ਕਤਲ ਵਾਲਾ ਦਿਨ ਦਾ ਘਟਨਾਕਰਮ ਅੱਖਾਂ ਮੂਹਰੇ ਘੁੰਮ ਗਿਆ ਐ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਹੀ ਅਣਗਹਿਲੀ ਐ ਕਿ ਅੱਜ ਕਿਸੇ ਆਮ ਲੋਕਾਂ ਲਈ ਤਰੱਕੀ ਕਰਨਾ ਸਰਾਪ ਬਣ ਗਿਆ ਐ। ਉਨ੍ਹਾਂ ਕਿਹਾ ਕਿ ਇਕ ਦਿਨ ਦੇ ਕਰੋੜਾ ਕਮਾਉਣ ਵਾਲੇ ਮੇਰੇ ਪੁੱਤਰ ਨੂੰ ਕੁੱਝ ਨਸ਼ੇੜੀ ਕਿਸਮ ਦੇ ਬੰਦੇ ਦਿਨ-ਦਿਹਾੜੇ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ ਪਰ ਅੱਜ ਤਕ ਸਰਕਾਰਾਂ ਉਸ ਘਟਨਾ ਦੇ ਮਾਸਟਰ ਮਾਈਡ ਨੂੰ ਹੀ ਨਹੀਂ ਲੱਭ ਸਕੀਆਂ। ਸੱਤਾਧਾਰੀ ਧਿਰ ਵੱਲੋਂ ਗੈਂਗਸਟਰਵਾਦ ਦੀ ਪੁਸ਼ਤ-ਪਨਾਹੀ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਣ ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਜਦੋਂ ਲਾਰੈਂਸ ਬਿਸ਼ਨੋਈ ਪੰਜਾਬ ਸਰਕਾਰ ਦੀ ਕਸਟੱਡੀ ਵਿਚ ਸੀ ਤਾਂ ਉਸ ਵੇਲੇ ਸਰਕਾਰ ਨੇ ਕੀ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਹੀ ਸੀ ਜਿਸ ਦੀ ਕਸਟੱਡੀ ਦੌਰਾਨ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ। ਉਨ੍ਹਾਂ ਕਿਹਾ ਕਿ ਕਿ ਲਾਰੈਂਸ ਬਿਸ਼ਨੋਈ ਲਈ ਜੇਲ੍ਹ ਅੰਦਰ ਨਾਈ ਜਾਂਦੇ ਰਹੇ ਨੇ ਉਸ ਨੂੰ ਉਹ ਹਰ ਟਰੀਟਮੈਂਟ ਦਿੱਤਾ ਗਿਆ ਜੋ ਇਕ ਖਾਸ ਮਹਿਮਾਨ ਨੰ ਦਿੱਤਾ ਜਾਂਦਾ ਐ। ਅਖੀਰ ਵਿਚ ਉਨ੍ਹਾਂ ਨੇ ਸੰਜੇ ਵਰਮਾ ਦੇ ਪਰਿਵਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਡੀ ਘਟਨਾ ਤੋਂ ਬਾਅਦ ਸਰਕਾਰਾਂ ਦਾ ਸਾਰਾ ਜ਼ੋਰ ਘਟਨਾ ਨੂੰ ਠੰਢੇ ਬਸਤੇ ਵਿਚ ਪਾਉਣ ਵਿਚ ਲੱਗ ਜਾਂਦਾ ਐ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਅੱਧਾ ਪਰੈਸ਼ਰ ਸੰਸਕਾਰ ਵੇਲੇ ਅਤੇ ਕੁੱਝ ਹਿੱਸਾ ਭੋਗ ਵੇਲੇ ਘੱਟ ਜਾਂਦਾ ਐ। ਉਨ੍ਹਾਂ ਕਿਹਾ ਕਿ ਮੈਂ ਫੌਜੀ ਹੋਣ ਕਾਰਨ ਸ਼ੁਰੂ ਵਿਚ ਕਈ ਗਲਤੀਆਂ ਕੀਤੀਆਂ, ਜਿਸ ਕਾਰਨ ਅੱਜ ਤਕ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ।