ਪੰਜਾਬ ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਦਰਬਾਰ ਸਾਹਿਬ ਵਿਖੇ ਬੱਚਾ ਛੱਡਣ ਦਾ ਮਾਮਲਾ; ਪੁਲਿਸ ਨੇ ਸ਼੍ਰੋਮਣੀ ਕਮੇਟੀ ਦੀ ਮਦਦ ਨਾਲ ਮਾਂ ਨੂੰ ਕੀਤਾ ਗ੍ਰਿਫਤਾਰ; ਮਾਂ ਨੇ ਡਿਪਰੈਸ਼ਨ ਦੇ ਚਲਦਿਆਂ ਬੱਚਾਂ ਛੱਡਣ ਦੀ ਗੱਲ ਕਬੂਲੀ By admin - July 13, 2025 0 5 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਕੁੱਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਬੱਚਾ ਛੱਡਣ ਦੇ ਮਾਮਲੇ ਨੂੰ ਸੁਲਝਾ ਲਿਆ ਐ। ਪੁਲਿਸ ਨੇ ਸ਼੍ਰੋਮਣੀ ਕਮੇਟੀ ਦੀ ਮਦਦ ਨਾਲ ਚਰਨਜੀਤ ਕੌਰ ਨਾਮ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਐ ਜੋ ਮੋਗੇ ਦੀ ਰਹਿਣ ਵਾਲੀ ਐ। ਬੱਚੇ ਨੂੰ ਛੱਡਣ ਵੇਲੇ ਉਸਦਾ ਸਹੁਰਾ ਵੀ ਨਾਲ ਸੀ। ਪੁਲਿਸ ਨੇ ਇਸ ਔਰਤ ਨੂੰ ਉਸ ਦੇ ਸਹੁਰੇ ਸਮੇਤ ਦਰਬਾਰ ਸਾਹਿਬ ਲਿਆਂਦਾ ਗਿਆ, ਜਿੱਥੇ ਮੀਡੀਆ ਸਾਹਮਣੇ ਦਿੱਤੇ ਬਿਆਨ ਵਿਚ ਉਸ ਨੇ ਕਿਹਾ ਕਿ ਉਹ ਤੀਜੇ ਥਾਂ ਵਿਆਹੀ ਹੋਈ ਐ ਅਤੇ ਉਸਦਾ ਸਹੁਰਾ ਪਰਿਵਾਰ ਬੱਚੇ ਨੂੰ ਸਵੀਕਾਰ ਨਹੀਂ ਸੀ ਕਰ ਰਿਹਾ, ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ, ਜਿਸ ਦੇ ਚਲਦਿਆਂ ਉਸ ਨੇ ਬੱਚਾ ਇੱਥੇ ਛੱਡਿਆ ਸੀ। ਦੂਜੇ ਪਾਸੇ ਸਹੁਰੇ ਦਾ ਕਹਿਣਾ ਐ ਉਹ ਬੱਚੇ ਨੂੰ ਪਿੱਗਲਵਾੜੇ ਛੱਡਣਾ ਚਾਹੁੰਦੇ ਸੀ ਪਰ ਦਸਤਾਵੇਜ਼ ਨਾ ਹੋਣ ਕਾਰਨ ਅਜਿਹਾ ਨਹੀਂ ਕਰ ਸਕੇ। ਦੋਵਾਂ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਐ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਅਜੇ ਜਾਰੀ ਐ। ਦੱਸਣਯੋਗ ਐ ਕਿ ਕੁੱਝ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਇੱਕ ਔਰਤ ਆਪਣੇ ਸੱਤ ਸਾਲ ਦੇ ਬੱਚੇ ਨੂੰ ਛੱਡ ਕੇ ਚਲੇ ਗਈ ਸੀ। ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜਿਸ ਵਿਚ ਇਕ ਔਰਤ ਤੇ ਸਖਸ਼ ਬੱਚੇ ਨੂੰ ਦਰਬਾਰ ਸਾਹਿਬ ਲੈ ਕੇ ਆਉਂਦੇ ਅਤੇ ਕੁੱਝ ਦੇਰ ਬਾਅਦ ਬੱਚੇ ਨੂੰ ਲਾਵਾਰਿਸ ਛੱਡ ਕੇ ਵਾਪਸ ਜਾਂਦੇ ਦਿਖਾਈ ਦੇ ਰਹੇ ਸਨ। ਬੱਚੇ ਨੂੰ ਗਲਿਆਰਾ ਚੌਂਕੀ ਪੁਲਿਸ ਅਤੇ ਐਸਜੀਪੀਸੀ ਵੱਲੋਂ ਪਿੰਗਲਵਾੜੇ ਭੇਜਿਆ ਗਿਆ ਸੀ। ਉਸ ਤੋਂ ਬਾਦ ਪੁਲਿਸ ਨੇ ਸ਼੍ਰੋਮਣੀ ਕਮੇਟੀ ਦੀ ਮਦਦ ਨਾਲ ਔਰਤ ਨੂੰ ਟਰੇਸ ਕੀਤਾ ਜੋ ਮੋਗੇ ਦੇ ਰਹਿਣ ਵਾਲੀ ਸੀ। ਪੁਲਿਸ ਨੇ ਬੱਚੇ ਦੀ ਮਾਂ ਨੂੰ ਮੋਗੇ ਤੋਂ ਲੱਭ ਕੇ ਸ੍ਰੀ ਦਰਬਾਰ ਸਾਹਿਬ ਲਿਆਂਦਾ ਗਿਆ ਐ। ਘਟਨਾ ਵੇਲੇ ਦਿਖਾਈ ਦਿੰਦਾ ਸਖਸ ਔਰਤ ਦਾ ਸਹੁਰਾ ਸੀ, ਜੋ ਬੱਚੇ ਨੂੰ ਛੱਡਣ ਲਈ ਨਾਲ ਆਇਆ ਸੀ। ਔਰਤ ਨੇ ਮੀਡੀਆ ਸਾਹਮਣੇ ਬਿਆਨ ਦਿੰਦਿਆਂ ਕਿਹਾ ਇਕ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ। ਪ੍ਰੇਸ਼ਾਨੀ ਦਾ ਕਾਰਨ ਦਸਦਿਆਂ ਉਸ ਨੇ ਕਿਹਾ ਕਿ ਉਹ ਤੀਜੇ ਥਾਂ ਵਿਆਹੀ ਐ ਅਤੇ ਉਸ ਦਾ ਨਵਾਂ ਸਹੁਰਾ ਪਰਿਵਾਰ ਬੱਚੇ ਨੂੰ ਸਵੀਕਾਰ ਨਹੀਂ ਸੀ ਕਰ ਰਿਹਾ, ਜਿਸ ਦੇ ਚਲਦਿਆਂ ਉਸ ਨੇ ਬੱਚੇ ਨੂੰ ਛੱਡਿਆ ਐ। ਔਰਤ ਦੇ ਨਾਲ ਲਿਆਂਦੇ ਗਏ ਉਸ ਦੇ ਸਹੁਰੇ ਨੇ ਕਿਹਾ ਕਿ ਉਹ ਬੱਚੇ ਨੂੰ ਪਿੱਗਲਵਾੜੇ ਛੱਡਣ ਆਏ ਸੀ ਪਰ ਜ਼ਰੂਰੀ ਦਸਤਾਵੇਜ ਨਾ ਹੋਣ ਕਾਰਨ ਅਜਿਹਾ ਨਹੀਂ ਕਰ ਸਕੇ। ਦੋਵਾਂ ਨੇ ਬੱਚੇ ਨੂੰ ਛੱਡਣ ਦੀ ਗਲਤੀ ਕਬੂਲਦਿਆਂ ਮੁਆਫੀ ਦੀ ਮੰਗ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਐ।