ਚੰਡੀਗੜ੍ਹ ਦੇ ਸੈਕਟਰ-44 ਦੇ ਜੰਗਲਾਂ ਚੋਂ ਮਿਲਿਆ ਮਨੁੱਖੀ ਕੰਗਾਲ; ਆਧਾਰ ਕਾਰਡ ਤੋਂ ਬੁੜੈਲ ਵਾਸੀ ਰਾਜਿੰਦਰ ਵਰਮਾ ਵਜੋਂ ਹੋਈ ਪਛਾਣ; ਪੁਲਿਸ ਨੇ ਲਾਸ਼ ਕਬਜੇ ’ਚ ਲੈ ਕੇ ਅਗਲੀ ਜਾਂਚ ਕੀਤੀ ਸ਼ੁਰੂ

0
8

ਚੰਡੀਗੜ੍ਹ ਦੇ ਸੈਕਟਰ-44 ਦੇ ਪਟਰੌਲ ਪੰਪ ਨਾਲ ਲੱਗਦੇ ਜੰਗਲਾਂ ਵਿਚੋਂ ਇਕ ਮਨੁੱਖੀ ਕੰਗਾਲ ਮਿਲਣ ਦੀ ਖਬਰ ਸਾਹਮਣੇ ਆਈ ਐ। ਇਹ ਕੰਗਾਲ ਕਾਫੀ ਮਾੜੀ ਹਾਲਤ ਵਿਚ ਸੀ ਅਤੇ ਇਸ ਕੋਲੋਂ ਇਕ ਬੈਗ ਅਤੇ ਜੁੱਤੀਆਂ ਦਾ ਜੌੜਾ ਬਰਾਮਦ ਹੋਇਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤ ਪਹੁੰਚੀ ਥਾਣਾ-34 ਦੀ ਪੁਲਿਸ ਨੇ ਫੋਰੈਂਸਿਕ ਟੀਮ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਕੋਲੋਂ ਮਿਲੇ ਆਧਾਰ ਕਾਰਡ ਮੁਤਾਬਕ ਇਸ ਦੀ ਪਛਾਣ ਰਾਜਿੰਦਰ ਵਰਮਾ ਉਮਰ 50 ਸਾਲ ਵਾਸੀ ਬੁੜੈਲ ਵਜੋਂ ਹੋਈ ਐ। ਮ੍ਰਿਤਕ ਦੇ ਸਰੀਰ ਤੇ ਕੇਵਲ ਅੰਡਰਵੀਅਰ ਹੀ ਪਾਈ ਹੋਈ ਸੀ। ਪੁਲਿਸ ਨੇ ਕਤਲ ਦੀ ਸ਼ੰਕਾਂ ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਕਿਸੇ ਰਾਹਗੀਰ ਨੇ ਪੁਲਿਸ ਕੰਟਰੋਲ ਰੂਮ ਦੇ ਫੋਨ ਕਰ ਕੇ ਸੈਕਟਰ-44 ਦੇ ਜੰਗਲ ਵਿਚ ਕਿਸੇ ਵਿਅਕਤੀ ਦਾ ਕੰਗਾਲ ਪਿਆ ਹੋਣ ਦੀ ਸੂਚਨਾ ਦਿੱਤੀ ਸੀ। ਮੌਕੇ ਤੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ। ਮੌਤੇ ਤੇ ਪਹੁੰਚੀ ਪੀਸੀਆਰ ਟੀਮ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਸਟੇਸ਼ਨ ਨੂੰ ਦਿੱਤੀ ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀ ਫੋਰੈਂਸਿਕ ਟੀਮ ਸਮੇਤ ਮੌਕੇ ਤੇ ਪਹੁੰਚੇ। ਇਸ ਤੋਂ ਬਾਅਦ ਪੁਲਿਸ ਨੇ ਆਲੇ-ਦੁਆਲੇ ਨੂੰ ਸੀਲ ਕਰ ਦਿੱਤਾ ਅਤੇ ਫੋਰੈਂਸਿਕ ਟੀਮ ਦੀ ਮਦਦ ਨਾਲ ਮੌਕੇ ਤੋਂ ਨਮੂਨੇ ਇਕੱਠੇ ਕੀਤੇ। ਪੁਲਿਸ ਵੱਲੋਂ ਬੁੜੈਲ ਵਿਚ ਵੀ ਮ੍ਰਿਤਕ ਬਾਰੇ ਲੋਕਾਂ ਤੋ ਪੁਛਗਿੱਛ ਕੀਤੀ ਪਰ ਫਿਲਹਾਲ ਕੋਈ ਸੁਰਾਗ ਨਹੀਂ ਮਿਲ ਸਕਿਆ। ਪੁਲਿਸ ਨੇ ਕੰਗਾਲ ਨੂੰ ਮੋਰਚਰੀ ਵਿਚ ਰਖਵਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਸੂਤਰਾਂ ਮੁਤਾਬਕ ਮੁਢਲੀ ਜਾਂਚ ਤੋਂ ਕਤਲ ਦਾ ਮਾਮਲਾ ਜਾਪਦਾ ਐ। ਪੁਲਿਸ ਵੱਲੋਂ ਮਾਮਲੇ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here